ਸਾਕਸ਼ੀ ਦੇ ਜੇਹਾਦੀ ਕਾਤਲ ਨੂੰ ਚੌਰਾਹੇ ’ਚ ਦਿੱਤੀ ਜਾਵੇ ਫਾਂਸੀ : ਜੈ ਭਗਵਾਨ ਗੋਇਲ
Saturday, Jun 10, 2023 - 07:56 PM (IST)
ਨਵੀਂ ਦਿੱਲੀ : ਹਾਲ ਹੀ ਵਿਚ ਦਿੱਲੀ ਦੇ ਸ਼ਾਹਬਾਦ ਦੌਲਤਪੁਰ ਵਿਚ ਰਹਿਣ ਵਾਲੀ ਬੇਸਹਾਰਾ ਅਤੇ ਨਾਬਾਲਗ ਹਿੰਦੂ ਲੜਕੀ ਸਾਕਸ਼ੀ ਦੇ ਪਿਤਾ ਜਨਕਰਾਜ, ਉਨ੍ਹਾਂ ਦੀ ਮਾਂ ਅਤੇ ਉਸ ਦੇ ਭਰਾ ਨਾਲ ਉਨ੍ਹਾਂ ਦੇ ਘਰ ਜਾ ਕੇ ਯੂਨਾਈਟਿਡ ਹਿੰਦੂ ਫਰੰਟ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਸ਼ਟਰਵਾਦੀ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਜੈ ਭਗਵਾਨ ਗੋਇਲ ਨੇ ਮੁਲਾਕਾਤ ਕੀਤੀ।
ਮੁਲਾਕਾਤ ਦੌਰਾਨ ਜਨਕਰਾਜ ਅਤੇ ਉਸ ਦੀ ਪਤਨੀ ਨੇ ਕਿਹਾ ਕਿ ਸਾਡੀ ਬੇਟੀ ਚਲੀ ਗਈ ਹੈ, ਜੋ 10ਵੀਂ ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹ ਕੇ ਕੁਝ ਕਰਨਾ ਚਾਹੁੰਦੀ ਸੀ। ਅਸੀਂ ਦੋਵੇਂ ਪਤੀ-ਪਤਨੀ ਆਪਣੇ ਦੋਵਾਂ ਬੱਚਿਆਂ ਨੂੰ ਮਜ਼ਦੂਰੀ ਕਰਕੇ ਚੰਗੇ ਇਨਸਾਨ ਬਣਾਉਣਾ ਚਾਹੁੰਦੇ ਸੀ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਸਾਕਸ਼ੀ ਆਂਢ-ਗੁਆਂਢ ਦੇ ਬੱਚਿਆਂ ਨੂੰ ਟਿਊਸ਼ਨਾਂ ਦੇ ਕੇ ਘਰ ਚਲਾਉਣ ਦੇ ਖਰਚੇ 'ਚ ਮਦਦ ਕਰਦੀ ਸੀ ਅਤੇ ਆਪਣੀ ਪੜ੍ਹਾਈ ਦਾ ਖਰਚਾ ਖੁਦ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਸੀ।
ਸਾਹਿਲ ਖਾਨ ਨੇ ਸਾਡੀ ਧੀ ਨੂੰ ਬੇਰਹਿਮੀ ਨਾਲ ਮਾਰ ਕੇ ਸਾਡੇ ਅਤੇ ਸਾਡੀ ਧੀ ਦੇ ਸੁਫ਼ਨਿਆਂ ਨੂੰ ਤਬਾਹ ਕਰ ਦਿੱਤਾ। ਸਾਡੀ ਧੀ ਤਾਂ ਚਲੀ ਗਈ ਹੈ ਪਰ ਅਜਿਹਾ ਜ਼ੁਲਮ ਕਿਸੇ ਹੋਰ ਦੀ ਧੀ ਨਾਲ ਨਾ ਹੋਵੇ, ਇਸ ਲਈ ਸਾਹਿਲ ਨੂੰ ਚੌਰਾਹੇ ’ਤੇ ਫਾਂਸੀ ਦਿੱਤੀ ਜਾਵੇ। ਗੋਇਲ ਨੇ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਅਤੇ ਮਾਲੀ ਮਦਦ ਦੇਣ ਦਾ ਪੂਰਾ ਭਰੋਸਾ ਦਿਵਾਇਆ ਅਤੇ ਇਲਾਕੇ ਦੇ ਲੋਕਾਂ ਅਤੇ ਆਮ ਲੋਕਾਂ ਨੂੰ ਕਿਹਾ ਕਿ ਅਜਿਹੇ ਦਰਿੰਦਿਆਂ ਖ਼ਿਲਾਫ਼ ਜਦੋਂ ਸਮਾਜ ਖਿਲਾਫ਼ ਖੜ੍ਹਾ ਨਹੀਂ ਹੋਵੇਗਾ, ਬਿਨਾਂ ਇਹ ਸੋਚਦੇ ਹੋਏ ਕਿ ਜੋ ਘਟਨਾ ਸਾਡੇ ਸਾਹਮਣੇ ਵਾਪਰ ਰਹੀ ਹੈ, ਉਹ ਸਾਡੀ ਧੀ ਨਹੀਂ ਹੈ।
ਸਾਨੂੰ ਯਾਦ ਰੱਖਣਾ ਹੋਵੇਗਾ ਕਿ ਜੇਕਰ ਇਨ੍ਹਾਂ ਵਹਿਸ਼ੀ ਜ਼ਾਲਮਾਂ ਵਿਰੁੱਧ ਸਖ਼ਤ ਕਾਰਵਾਈ ਨਾ ਹੋਈ ਅਤੇ ਉਨ੍ਹਾਂ ਵਿਰੁੱਧ ਅਸੀਂ ਨਾ ਖੜ੍ਹੇ ਹੋਏ ਤਾਂ ਕੱਲ੍ਹ ਨੂੰ ਸਾਡੀ ਧੀ ਵੀ ਜ਼ੁਲਮ ਦਾ ਸ਼ਿਕਾਰ ਹੋ ਸਕਦੀ ਹੈ। ਨਿੱਤ ਦਿਨ ਦਿੱਲੀ ਤੇ ਦੇਸ਼ ਵਿਚ ਲਵ-ਜੇਹਾਦ ਦੀਆਂ ਘਟਨਾਵਾਂ ਅਖ਼ਬਾਰਾਂ ਤੇ ਟੀ. ਵੀ. ਚੈਨਲਾ ’ਤੇ ਦੇਖਣ ਨੂੰ ਮਿਲ ਰਹੀਆਂ ਹਨ, ਇਸ ਦੀ ਜ਼ਿੰਮੇਵਾਰੀ ਪੁਲਸ ਜਾਂ ਪ੍ਰਸ਼ਾਸਨ ’ਤੇ ਹੀ ਛੱਡ ਕੇ ਇਸ ਦਾ ਹੱਲ ਨਹੀਂ ਹੋ ਸਕਦਾ, ਇਸ ਲਈ ਸਮਾਜ ਨੂੰ ਵੀ ਜੇਹਾਦੀਆਂ ਵਿਰੁੱਧ ਡਟਣਾ ਪਵੇਗਾ।