ਝਾਰਖੰਡ ''ਚ ਨਕਸਲੀਆਂ ਨੇ IED ਧਮਾਕਾ ਕੀਤਾ, ਤਿੰਨ ਸੁਰੱਖਿਆ ਕਰਮੀ ਸ਼ਹੀਦ

Thursday, Mar 04, 2021 - 05:00 PM (IST)

ਝਾਰਖੰਡ ''ਚ ਨਕਸਲੀਆਂ ਨੇ IED ਧਮਾਕਾ ਕੀਤਾ, ਤਿੰਨ ਸੁਰੱਖਿਆ ਕਰਮੀ ਸ਼ਹੀਦ

ਚਾਈਬਾਸਾ- ਝਾਰਖੰਡ 'ਚ ਚਾਈਬਾਸਾ ਜ਼ਿਲ੍ਹੇ ਦੇ ਟੋਕਲੋ ਥਾਣਾ ਖੇਤਰ 'ਚ ਵੀਰਵਾਰ ਸਵੇਰੇ ਨਕਸਲੀਆਂ ਨੇ ਸੁਰੱਖਿਆ ਫ਼ੋਰਸਾਂ ਨੂੰ ਨਿਸ਼ਾਨਾ ਬਣਾ ਕੇ ਇਕ ਆਈ.ਈ.ਡੀ. ਵਿਸਫ਼ੋਟ ਕੀਤਾ, ਜਿਸ 'ਚ ਤਿੰਨ ਜਵਾਨ ਸ਼ਹੀਦ ਹੋ ਗਏ, ਜਦੋਂ ਕਿ 2 ਜਵਾਨ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਟੋਕਲੋ ਥਾਣਾ ਖੇਤਰ ਦੇ ਲਾਂਜੀ ਜੰਗਲ 'ਚ ਸਵੇਰੇ ਹੋਏ ਬਾਰੂਦੀ ਸੁਰੰਗ ਵਿਸਫ਼ੋਟ 'ਚ ਨਕਸਲੀਆਂ ਵਿਰੁੱਧ ਕਾਰਵਾਈ ਲਈ ਗਠਿਤ ਝਾਰਖੰਡ ਜਗੁਆਰ ਦੇ ਤਿੰਨ ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਜਗੁਆਰ ਬਲ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦਾ ਇਕ-ਇਕ ਜਵਾਨ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਬੁਰਾ ਰੋਗ ਗ਼ਰੀਬੀ: ਗੁਜਰਾਤ 'ਚ ਇਕ ਪਰਿਵਾਰ ਦੇ 6 ਮੈਂਬਰਾਂ ਨੇ ਖਾਧਾ ਜ਼ਹਿਰ, 3 ਦੀ ਮੌਤ

ਇਨ੍ਹਾਂ ਜਵਾਨਾਂ ਨੂੰ ਹੈਲੀਕਾਪਟਰ ਤੋਂ ਬਿਹਤਰ ਇਲਾਜ ਲਈ ਰਾਂਚੀ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਝਾਰਖੰਡ ਜਗੁਆਰ ਦੇ ਸ਼ਹੀਦ ਜਵਾਨਾਂ ਦੀ ਪਛਾਣ ਹੈੱਡ ਕਾਂਸਟੇਬਲ ਦੇਵੇਂਦਰ ਕੁਮਾਰ, ਕਾਂਸਟੇਬਲ ਹਰਦਵਾਰ ਸ਼ਾਹ ਅਤੇ ਕਾਂਸਟੇਬਲ ਕਿਰਨ ਸੁਰੀਨ ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੂਰੇ ਖੇਤਰ ਦੀ ਘੇਰਾਬੰਦੀ ਕਰ ਕੇ ਨਕਸਲੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਖੇਤਰ 'ਚ ਸੁਰੱਖਿਆ ਫ਼ੋਰਸ ਨਕਸਲੀਆਂ ਵਿਰੁੱਧ ਕਾਰਵਾਈ ਲਈ ਗਏ ਸਨ। ਹੁਣ ਤੱਕ ਮੁਕਾਬਲੇ 'ਚ ਕਿਸੇ ਨਕਸਲੀ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ : STF ਨੇ ਮੁਕਾਬਲੇ ’ਚ ਢੇਰ ਕੀਤੇ ਮੁਖਤਾਰ ਅੰਸਾਰੀ ਦੇ 2 ਸ਼ਾਰਪ ਸ਼ੂਟਰ


author

DIsha

Content Editor

Related News