ਅਨੋਖਾ ਵਿਆਹ : ਇਕ ਹੀ ਮੰਡਪ 'ਚ ਪਿਓ-ਪੁੱਤ, ਸਹੁਰੇ-ਜਵਾਈ, ਭਰਾ-ਭੈਣ ਨੇ ਲਏ 7 ਫੇਰੇ

Thursday, Feb 18, 2021 - 05:25 PM (IST)

ਅਨੋਖਾ ਵਿਆਹ : ਇਕ ਹੀ ਮੰਡਪ 'ਚ ਪਿਓ-ਪੁੱਤ, ਸਹੁਰੇ-ਜਵਾਈ, ਭਰਾ-ਭੈਣ ਨੇ ਲਏ 7 ਫੇਰੇ

ਨੈਸ਼ਨਲ ਡੈਸਕ- ਝਾਰਖੰਡ ਦੇ ਬਸੀਆ 'ਚ ਅਜਿਹੇ 55 ਜੋੜਿਆਂ ਦਾ ਵਿਆਹ ਹੋਇਆ ਜੋ ਕਿ ਵਿਆਹ ਕੀਤੇ ਬਿਨਾਂ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੇ ਸਨ। ਇਨ੍ਹਾਂ 'ਚੋਂ ਕਈ ਅਜਿਹੇ ਲੋਕ ਵੀ ਸਨ, ਜੋ ਗਰੀਬੀ ਅਤੇ ਹੋਰ ਸਮਾਜਿਕ ਪਰੰਪਰਾਵਾਂ ਕਾਰਨ ਸਾਲਾਂ ਤੋਂ ਨਾਲ ਰਹੇ ਪਰ ਵਿਆਹ ਦੇ ਬੰਧਨ 'ਚ ਨਹੀਂ ਬੱਝ ਸਕੇ।

PunjabKesariਇਕ ਹੀ ਪਰਿਵਾਰ ਦੇ ਕਈ ਮੈਂਬਰ ਇਕੱਠੇ ਹੀ ਵਿਆਹ ਦੇ ਬੰਧਨ 'ਚ ਬੱਝੇ
ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ 'ਚ ਇਕ ਹੀ ਪਰਿਵਾਰ ਦੇ ਕਈ ਮੈਂਬਰ ਇਕੱਠੇ ਹੀ ਵਿਆਹ ਦੇ ਬੰਧਨ 'ਚ ਬੱਝੇ। ਇਕ ਮੰਡਲ 'ਚ ਹੀ ਪਿਓ, ਪੁੱਤ, ਜਵਾਈ, ਭਰਾ ਅਤੇ ਭੈਣ ਸਾਰਿਆਂ ਦਾ ਵਿਆਹ ਹੋਇਆ। ਇਸ ਵਿਆਹ ਦੇ ਮੰਡਪ 'ਚ ਸਭ ਤੋਂ ਬਜ਼ੁਰਗ ਇਕ 62 ਸਾਲ ਦੇ ਪਿਤਾ ਪਾਕੋ ਝੋਰਾ ਦਾ ਵਿਆਹ ਹੋਇਆ, ਜਿਨ੍ਹਾਂ ਨੇ 40 ਸਾਲਾਂ ਤੱਕ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਸੋਮਾਰੀ ਦੇਵੀ ਨਾਲ 7 ਫੇਰੇ ਲਏ। ਉਸੇ ਮੰਡਪ 'ਚ ਪਾਕੋ ਝੋਰਾ ਦੇ ਪੁੱਤ ਜਿਤੇਂਦਰ ਨੇ ਵੀ 12 ਸਾਲ ਤੱਕ ਬਿਨਾਂ ਵਿਆਹ ਦੇ ਹੀ ਪੂਜਾ ਨਾਲ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿਣ ਤੋਂ ਵਿਆਹ ਕਰਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਵੀ ਹਨ ਅਤੇ ਹੁਣ ਤੱਕ ਉਹ ਬਿਨਾਂ ਵਿਆਹ ਦੇ ਰਹਿ ਰਹੇ ਸਨ।

PunjabKesariਨੇਤਰਹੀਣ ਜੋੜਾ ਵੀ ਹੋਇਆ ਇਕ
ਇਸ ਵਿਆਹ 'ਚ ਇਕ ਜੋੜਾ ਅਜਿਹਾ ਵੀ ਸੀ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ ਨੇਤਰਹੀਣ ਬਿਨੂ ਮੁੰਡਾ ਅਤੇ ਸੁਕ੍ਰਿਤਾ ਕੁਮਾਰੀ ਵੀ 7 ਫੇਰੇ ਲੈ ਕੇ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ। ਵਿਆਹ ਤੋਂ ਬਾਅਦ ਦੋਵੇਂ ਬੇਹੱਦ ਖੁਸ਼ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਰੀਤੀ-ਰਿਵਾਜ਼ ਨਾਲ ਵਿਆਹ ਹੋਣ ਤੋਂ ਬਾਅਦ ਅੱਜ ਅਧਿਕਾਰਤ ਪਤੀ-ਪਤਨੀ ਦਾ ਦਰਜਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵਿਆਹ ਕਰਵਾਉਣਾ ਇਕ ਸੁਫ਼ਨਾ ਸੀ, ਜੋ ਪੂਰਾ ਹੋਇਆ ਹੈ। ਇਨ੍ਹਾਂ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਸਾਰਾ ਪਿੰਡ ਪਹੁੰਚਿਆ।


author

DIsha

Content Editor

Related News