ਝਾਰਖੰਡ HC ਦਾ ਜਗਨਨਾਥ ਯਾਤਰਾ ਨੂੰ ਲੈ ਕੇ ਹੁਕਮ ਦੇਣ ਤੋਂ ਇਨਕਾਰ, ਕਿਹਾ- ਸਰਕਾਰ ਖੁਦ ਲਵੇ ਫੈਸਲਾ
Friday, Jul 09, 2021 - 08:16 PM (IST)
ਰਾਂਚੀ - ਝਾਰਖੰਡ ਹਾਈ ਕੋਰਟ ਨੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਨੂੰ ਲੈ ਕੇ ਕੋਈ ਵੀ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਇਹ ਸਰਕਾਰ ਦਾ ਨੀਤੀਗਤ ਮਾਮਲਾ ਹੈ, ਇਸ ਲਈ ਇਸ 'ਤੇ ਸਰਕਾਰ ਨੂੰ ਖੁਦ ਫੈਸਲਾ ਲੈਣਾ ਚਾਹੀਦਾ ਹੈ। ਅਸੀਂ ਇਸ 'ਤੇ ਕੋਈ ਹੁਕਮ ਜਾਰੀ ਨਹੀਂ ਕਰਾਂਗੇ। ਇੰਨਾ ਹੀ ਨਹੀਂ ਕੋਰਟ ਨੇ ਕਿਹਾ ਕਿ ਜੇਕਰ ਰਾਜ ਸਰਕਾਰ ਯਾਤਰਾ ਕੱਢਣ ਦੀ ਮਨਜ਼ੂਰੀ ਦਿੰਦੀ ਹੈ, ਤਾਂ ਸੁਪਰੀਮ ਕੋਰਟ ਦੀ ਗਾਈਡਲਾਈਨ ਦਾ ਪਾਲਣ ਕਰਣਾ ਜ਼ਰੂਰੀ ਹੈ।
ਝਾਰਖੰਡ ਹਾਈ ਕੋਰਟ ਦੇ ਚੀਫ ਜਸਟੀਸ ਡਾ. ਰਵੀ ਰੰਜਨ ਅਤੇ ਜਸਟਿਸ ਸੁਜੀਤ ਨਰਾਇਣ ਪ੍ਰਸਾਦ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਰਾਂਚੀ ਭਗਵਾਨ ਜਗਨਨਾਥ ਦੀ ਯਾਤਰਾ ਕੱਢਣ ਦੀ ਮੰਗ ਨੂੰ ਲੈ ਕੇ ਦਰਜ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕੀਤੀ। ਇਹ ਸੁਣਵਾਈ ਵੀਡੀਓ ਕਾਨਫਰੰਸਿੰਗ ਦੇ ਜਰੀਏ ਹੋਈ। ਇਸ ਦੌਰਾਨ ਸਾਰੇ ਧਿਰਾਂ ਨੂੰ ਸੁਣਨ ਤੋਂ ਬਾਅਦ ਬੈਂਚ ਨੇ ਇਸ ਨੂੰ ਰਾਜ ਸਰਕਾਰ ਦਾ ਨੀਤੀਗਤ ਫੈਸਲਾ ਮੰਨਦੇ ਹੋਏ, ਕੋਈ ਵੀ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ।
12 ਜੁਲਾਈ ਨੂੰ ਹੋਵੇਗੀ ਰੱਥ ਯਾਤਰਾ
ਰੱਥ ਯਾਤਰਾ 12 ਜੁਲਾਈ ਨੂੰ ਰਵਾਨਾ ਕੀਤੀ ਜਾਣੀ ਹੈ, ਇਸ ਵਿੱਚ ਹੁਣ ਕਾਫ਼ੀ ਘੱਟ ਸਮਾਂ ਬਚਿਆ ਹੈ। ਅਜਿਹੇ ਵਿੱਚ ਅਦਾਲਤ ਨੇ ਜ਼ੁਬਾਨੀ ਤੌਰ 'ਤੇ ਸਰਕਾਰ ਦੇ ਵਕੀਲ ਨੂੰ ਕਿਹਾ ਹੈ ਕਿ ਉਹ ਕੋਰਟ ਦੇ ਇਸ ਫੈਸਲੇ ਦੀ ਜਾਣਕਾਰੀ ਰਾਜ ਸਰਕਾਰ ਨੂੰ ਦੇ ਦੇਣ। ਕੋਰਟ ਨੇ ਕਿਹਾ, ਰਾਜ ਸਰਕਾਰ ਨੂੰ ਰੱਥ ਯਾਤਰਾ ਕੱਢਣ 'ਤੇ ਖੁਦ ਫ਼ੈਸਲਾ ਲੈਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।