ਮੁਹੱਰਮ ਦੌਰਾਨ ਵਾਪਰਿਆ ਵੱਡਾ ਹਾਦਸਾ, ਹਾਈ ਵੋਲਟੇਜ਼ ਤਾਰ ਦੀ ਲਪੇਟ 'ਚ ਆਏ 4 ਲੋਕਾਂ ਦੀ ਮੌਤ, ਕਈ ਝੁਲਸੇ

07/29/2023 12:32:30 PM

ਬੋਕਾਰੋ-  ਝਾਰਖੰਡ ਦੇ ਬੋਕਾਰੋ ਜ਼ਿਲ੍ਹੇ 'ਚ ਮੁਹੱਰਮ ਦੇ ਤਾਜੀਆ ਕੱਢਣ ਦੀ ਤਿਆਰੀ ਕਰਦੇ ਸਮੇਂ ਸ਼ਨੀਵਾਰ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਸਵੇਰੇ 11,000 ਹਾਈ ਟੈਂਸ਼ਨ ਤਾਰ ਦੀ ਲਪੇਟ 'ਚ ਆਉਣ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਝੁਲਸ ਗਏ। ਬੋਕਾਰੋ ਦੇ ਪੁਲਸ ਅਧਿਕਾਰੀ ਪ੍ਰਿਯਦਰਸ਼ੀ ਆਲੋਕ ਨੇ ਦੱਸਿਆ ਕਿ ਸੂਬੇ ਦੀ ਰਾਜਧਾਨੀ ਰਾਂਚੀ ਤੋਂ ਲੱਗਭਗ 80 ਕਿਲੋਮੀਟਰ ਦੂਰ ਪੇਟਰਵਾਰ ਪੁਲਸ ਥਾਣਾ ਖੇਤਰ ਦੇ ਖੇਤਕੋ ਪਿੰਡ 'ਚ ਇਕ ਧਾਰਮਿਕ ਝੰਡੇ ਦੇ ਬਿਜਲੀ ਦੀ ਤਾਰ ਦੇ ਸੰਪਰਕ 'ਚ ਆਉਣ ਨਾਲ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ- 'ਦਿੱਲੀ-ਜੰਮੂ ਤਵੀ ਰਾਜਧਾਨੀ ਐਕਸਪ੍ਰੈੱਸ 'ਚ ਬੰਬ ਹੈ', ਫੋਨ ਕਾਲ ਮਗਰੋਂ ਮਚੀ ਹਫੜਾ-ਦਫੜੀ

ਪੁਲਸ ਅਧਿਕਾਰੀ ਆਲੋਕ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਸਵੇਰੇ ਕਰੀਬ 6 ਵਜੇ ਉਸ ਸਮੇਂ ਵਾਪਰਿਆ, ਜਦੋਂ ਲੋਕ ਮੁਹੱਰਮ ਦੇ ਤਾਜੀਆ ਕੱਢਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਦੇ ਹੱਥ 'ਚ ਇਕ ਧਾਰਮਿਕ ਝੰਡਾ ਸੀ, ਜਿਸ ਦਾ ਡੰਡਾ ਲੋਹੇ ਦਾ ਸੀ। ਇਹ ਝੰਡਾ 11,000 ਵੋਲਟ ਦੇ ਹਾਈ ਵੋਲਟੇਜ਼ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਇਕ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਝੁਲਸੇ ਲੋਕਾਂ ਨੂੰ ਬੋਕਾਰੋ ਜਨਰਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ- 10 ਸਾਲਾ ਬੱਚੀ ਨਾਲ ਨਿਰਭਿਆ ਕਾਂਡ ਵਰਗੀ ਹੈਵਾਨੀਅਤ, ਦਰਿੰਦਿਆਂ ਨੇ ਗੁਪਤ ਅੰਗ 'ਚ ਪਾਈ ਸੋਟੀ

ਮ੍ਰਿਤਕਾਂ ਅਤੇ ਜ਼ਖਮੀਆਂ ਦੇ ਨਾਂ

ਮ੍ਰਿਤਕਾਂ ਦੀ ਪਛਾਣ ਆਸਿਫ਼ ਰਜ਼ਾ (21 ਸਾਲ), ਇਨਾਮੁਲ ਰਾਬ (35 ਸਾਲ), ਗੁਲਾਮ ਹੁਸੈਨ (18 ਸਾਲ) ਅਤੇ ਸਾਜਿਦ ਅੰਸਾਰੀ (18 ਸਾਲ) ਵਜੋਂ ਹੋਈ ਹੈ। ਜਦੋਂਕਿ ਸਲੂਦੀਨ ਅੰਸਾਰੀ, ਇਬਰਾਹਿਮ ਅੰਸਾਰੀ, ਲਾਲ ਮੁਹੰਮਦ, ਫਿਰਦੌਸ ਅੰਸਾਰੀ, ਮਹਿਤਾਬ ਅੰਸਾਰੀ, ਆਰਿਫ਼ ਅੰਸਾਰੀ, ਸ਼ਾਹਬਾਜ਼ ਅੰਸਾਰੀ, ਮੋਜੋਬਿਲ ਅੰਸਾਰੀ ਅਤੇ ਸਾਕਿਬ ਅੰਸਾਰੀ ਬੋਕਾਰੋ ਜਨਰਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


 


Tanu

Content Editor

Related News