ਝਾਰਖੰਡ: ਬੋਕਾਰੋ ਦੇ ਹੋਟਲ ''ਚੋਂ ਸੱਪਾਂ ਦਾ ਤਸਕਰ ਗ੍ਰਿਫਤਾਰ
Saturday, Jun 22, 2019 - 12:13 AM (IST)

ਬੋਕਾਰੋ: ਸ਼ਹਿਰ ਦੀ ਪੁਲਸ ਵਲੋਂ ਸੱਪਾਂ ਦੀ ਤਸਕਰੀ ਦੇ ਦੋਸ਼ 'ਚ ਇਕ ਨੌਜਵਾਨ ਨੂੰ ਬੋਕਾਰੋ ਦੇ ਇਕ ਹੋਟਲ 'ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗੁਪਤਾ ਸੂਚਨਾ ਦੇ ਆਧਾਰ 'ਤੇ ਸਿਟੀ ਸੈਂਟਰ ਸਥਿਤੀ ਆਨੰਦਾ ਹੋਟਲ ਦੇ ਰੂਮ ਨੰਬਰ 306 'ਚ ਪੁਲਸ ਨੇ ਛਾਪੇਮਾਰੀ ਕੀਤੀ। ਜਿਸ ਦੌਰਾਨ ਪੁਲਸ ਨੇ ਤਸਕਰ ਕੋਲੋਂ ਇਕ ਬੈਗ ਬਰਾਮਦ ਕੀਤਾ, ਜਿਸ 'ਚੋਂ ਸੱਪ ਬਰਾਮਦ ਹੋਇਆ। ਖਬਰ ਮੁਤਾਬਕ ਲੱਖਾਂ ਰੁਪਇਆਂ 'ਚ ਸੱਪ ਨੂੰ ਲੈ ਕੇ ਸੌਦੇਬਾਜ਼ੀ ਹੋ ਰਹੀ ਸੀ। ਵਨ ਵਿਭਾਗ ਦੇ ਅਧਿਕਾਰੀ ਤੇ ਪੁਲਸ ਮਾਮਲੇ ਦੀ ਜਾਂਚ 'ਚ ਜੁਟੇ ਹਨ।