ਝਾਰਖੰਡ : ਸੀ. ਐੱਮ. ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਹੇਮੰਤ ਸੋਰੇਨ
Thursday, Jan 04, 2024 - 09:40 AM (IST)

ਰਾਂਚੀ- ਝਾਰਖੰਡ ਵਿਚ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਘਰ ਬੁੱਧਵਾਰ ਨੂੰ ਇਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸੋਰੇਨ ਫਿਲਹਾਲ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਈ. ਡੀ. ਦੀ ਕਾਰਵਾਈ ਦੌਰਾਨ ਸੂਬੇ ਵਿਚ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਮੁੱਖ ਮੰਤਰੀ ਦਾ ਚਿਹਰਾ ਬਦਲ ਸਕਦਾ ਹੈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਦੀ ਆਵਾਜ਼ ਦੇ ਮੁਰੀਦ ਹੋਏ PM ਮੋਦੀ, ਵੀਡੀਓ ਸਾਂਝੀ ਕਰ ਬੋਲੇ- ਮੰਤਰ ਮੁਗਧ ਕਰਨ ਵਾਲਾ ਭਜਨ
ਕਿਆਸ ਲਗਾਏ ਜਾ ਰਹੇ ਸਨ ਕਿ ਹੇਮੰਤ ਸੋਰੇਨ ਆਪਣੀ ਪਤਨੀ ਕਲਪਨਾ ਸੋਰੇਨ ਨੂੰ ਨਵਾਂ ਮੁੱਖ ਮੰਤਰੀ ਨਿਯੁਕਤ ਕਰਨਗੇ ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸੀ. ਐੱਮ. ਸੋਰੇਨ ਫਿਲਹਾਲ ਅਹੁਦੇ ’ਤੇ ਬਣੇ ਰਹਿਣਗੇ। ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ ’ਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੀ ਰਣਨੀਤੀ ’ਤੇ ਚਰਚਾ ਕੀਤੀ ਗਈ। ਵਿਧਾਇਕਾਂ ਨੂੰ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ ਅਤੇ ਇਕਜੁੱਟ ਰਹਿਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਈਡੀ ਦੇ ਤੀਜੇ ਸੰਮਨ 'ਤੇ ਵੀ ਪੇਸ਼ ਨਹੀਂ ਹੋਏ CM ਕੇਜਰੀਵਾਲ, ਭੇਜਿਆ ਲਿਖਤੀ ਜਵਾਬ
ਪਤਨੀ ਨੂੰ ਸੀ. ਐੱਮ. ਬਣਾਉਣ ਦੀਆਂ ਅਟਕਲਾਂ ’ਤੇ ਬੋਲੇ ਸੋਰੇਨ- ਇਹ ਭਾਜਪਾ ਦੀ ਕਲਪਨਾ
ਹੇਮੰਤ ਸੋਰੇਨ ਨੇ ਸੂਬੇ ਦੀ ਕਮਾਨ ਆਪਣੀ ਪਤਨੀ ਨੂੰ ਸੌਂਪਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਇਹ ਭਾਜਪਾ ਵੱਲੋਂ ਘੜੀ ਗਈ ਝੂਠੀ ਕਹਾਣੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ’ਚ ਸੀ. ਐੱਮ. ਹੇਮੰਤ ਸੋਰੇਨ ਖਿਲਾਫ਼ ਸੰਮਨ ਜਾਰੀ ਕੀਤਾ ਹੈ। ਅਜਿਹੇ ’ਚ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਉਨ੍ਹਾਂ ’ਤੇ ਕਾਰਵਾਈ ਹੁੰਦੀ ਹੈ ਤਾਂ ਉਹ ਆਪਣੀ ਪਤਨੀ ਕਲਪਨਾ ਸੋਰੇਨ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਸਕਦੇ ਹਨ।
ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਦੇ ਇਸ ਪਿੰਡ 'ਚ ਲੱਗੀ ਮਾਤਾ ਚਿੰਤਪੂਰਨੀ ਜੀ ਦੀ ਪਹਿਲੀ LED ਸਕ੍ਰੀਨ