ਝਾਬੁਆ ਵਿਧਾਨਸਭਾ ਦੇ ਚੋਣ ਨਤੀਜੇ: ਵੋਟਾਂ ਦੀ ਗਿਣਤੀ ਸ਼ੁਰੂ

10/24/2019 10:30:45 AM

ਝਾਬੁਆ—ਮੱਧ ਪ੍ਰਦੇਸ਼ ਦੀ ਝਾਬੁਆ ਵਿਧਾਨਸਭਾ ਸੀਟ 'ਤੇ ਉਪ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਗਈਆਂ ਵੋਟਾਂ ਦੀ ਵੀਰਵਾਰ ਨੂੰ ਗਿਣਤੀ ਸ਼ੁਰੂ ਹੋ ਗਈ ਹੈ। ਝਾਬੁਆ ਦੇ ਚੋਣ ਅਧਿਕਾਰੀ ਅਭੈ ਸਿੰਘ ਖਰਾਡੀ ਨੇ ਦੱਸਿਆ ਕਿ ਝਾਬੁਆ ਵਿਧਾਨਸਭਾ ਸੀਟ 'ਤੇ ਉਪ ਚੋਣਾਂ ਲਈ 21 ਅਕਤੂਬਰ ਲਈ ਵੋਟਿੰਗ ਹੋਈ ਸੀ। ਇਨ੍ਹਾਂ ਵੋਟਾਂ ਦੀ ਗਿਣਤੀ ਝਾਬੁਆ ਦੇ ਪਾਲੀਟੈਕਨਿਕ ਕਾਲਜ ਕੈਂਪਸ 'ਚ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸੀਟ ਦੀ ਗਿਣਤੀ ਸਖਤ ਸੁਰੱਖਿਆ ਦੇ ਵਿਚਕਾਰ ਹੋ ਰਹੀ ਹੈ। ਇਸ ਸੀਟ 'ਤੇ ਕਾਂਗਰਸੀ ਉਮੀਦ ਸਾਬਕਾ ਕੇਂਦਰੀ ਮੰਤਰੀ ਕਾਂਤੀਲਾਲ ਭੂਰੀਆ (68) ਅਤੇ ਭਾਜਪਾ ਦੇ ਉਮੀਦਵਾਰ ਭਾਨੂ ਭੂਰੀਆ (36) ਦੇ ਵਿਚਕਾਰ ਸਖਤ ਮੁਕਾਬਲਾ ਹੈ। ਉਨ੍ਹਾਂ ਦੇ ਇਲਾਵਾ ਤਿੰਨ ਆਜ਼ਾਦ ਉਮੀਦਵਾਰ ਵੀ ਮੈਦਾਨ 'ਚ ਹਨ। ਇਸ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਗੁਮਾਨ ਸਿੰਘ ਡਾਮੋਰ ਨੂੰ ਬੀਤ ਚੁੱਕੀਆਂ ਲੋਕਸਭਾ ਚੋਣ 'ਚ ਸੰਸਦ ਮੈਂਬਰ ਚੁਣੇ ਜਾਣ ਦੇ ਬਾਅਦ ਅਨੁਸੂਚਿਤ ਜਨਜਾਤੀ ਲਈ ਰਿਜ਼ਰਵਡ ਇਹ ਸੀਟ ਖਾਲੀ ਹੋ ਗਈ ਸੀ।  


Aarti dhillon

Content Editor

Related News