ਦੀਵਾਲੀ ਤੋਂ ਪਹਿਲਾਂ ਵਾਪਰੀ ਵੱਡੀ ਵਾਰਦਾਤ, ਸ਼ੋਅਰੂਮ ’ਚੋਂ ਲੁੱਟ ਕੇ ਲੈ ਗਏ 20 ਕਰੋੜ ਦੇ ਗਹਿਣੇ

Thursday, Nov 09, 2023 - 07:54 PM (IST)

ਦੇਹਰਾਦੂਨ (ਇੰਟ) : ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਵੀਰਵਾਰ ਨੂੰ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਇੱਥੇ ਪੁਲਸ ਹੈੱਡਕੁਆਰਟਰ ਨੇੜੇ ਇਕ ਜਿਊਲਰੀ ਸ਼ੋਅਰੂਮ 'ਚੋਂ 20 ਕਰੋੜ ਰੁਪਏ ਦੇ ਗਹਿਣੇ ਲੁੱਟ ਲਏ ਗਏ। ਗਾਹਕ ਬਣ ਕੇ ਸ਼ੋਅਰੂਮ 'ਚ ਪਹੁੰਚੇ ਅਪਰਾਧੀਆਂ ਨੇ ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਸ ਮੁਤਾਬਕ ਇਹ ਘਟਨਾ ਰਾਜਪੁਰ ਰੋਡ 'ਤੇ ਸਥਿਤ 'ਰਿਲਾਇੰਸ ਜਿਊਲਰੀ ਸਟੋਰ' 'ਚ ਵਾਪਰੀ। ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਸ਼ੋਅਰੂਮ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ, ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਸਾਰੇ ਗਹਿਣੇ ਆਪਣੇ ਬੈਗ 'ਚ ਰੱਖਣ ਲਈ ਕਿਹਾ। ਫਰਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਗਾਹਕਾਂ ਅਤੇ ਕਰਮਚਾਰੀਆਂ ਦੇ ਹੱਥ ਬੰਨ੍ਹ ਦਿੱਤੇ ਤੇ ਸਾਰਿਆਂ ਨੂੰ ਸਟੋਰ ਦੀ ਰਸੋਈ ਵਿੱਚ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ : ਕਦੋਂ ਸ਼ੁਰੂ ਹੋਵੇਗੀ ਦੂਸਰੀ ਭਾਰਤ ਜੋੜੋ ਯਾਤਰਾ, ਇਸ ਵਾਰ ਕੀ ਵੱਖਰਾ ਕਰਨਗੇ ਕਾਂਗਰਸ ਨੇਤਾ ਰਾਹੁਲ ਗਾਂਧੀ?

ਇਹ ਹੈਰਾਨ ਕਰਨ ਵਾਲੀ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਮੌਜੂਦਗੀ ਕਾਰਨ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਸ਼ਟਰਪਤੀ ਨੇ 23ਵੇਂ ਉੱਤਰਾਖੰਡ ਸਥਾਪਨਾ ਦਿਵਸ ਸਮਾਰੋਹ 'ਚ ਹਿੱਸਾ ਲਿਆ, ਜੋ ਪੁਲਸ ਲਾਈਨਜ਼ 'ਚ ਆਯੋਜਿਤ ਹੋਇਆ ਸੀ। ਸਟੋਰ ਮੈਨੇਜਰ ਦੀ ਸ਼ਿਕਾਇਤ ’ਤੇ ਕੋਤਵਾਲੀ ਪੁਲਸ ਨੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਲੁਟੇਰਿਆਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਹੈ।

PunjabKesari

ਦੇਹਰਾਦੂਨ ਦੇ ਏ.ਐੱਸ.ਪੀ. ਅਜੇ ਸਿੰਘ ਨੇ ਕਿਹਾ, “ਅਸੀਂ ਲੁਟੇਰਿਆਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਹੈ।” ਉਨ੍ਹਾਂ ਕਿਹਾ ਕਿ ਸਟੋਰ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਐੱਸ.ਪੀ. ਕ੍ਰਾਈਮ ਮਿਥਿਲੇਸ਼ ਕੁਮਾਰ ਨੇ ਦੱਸਿਆ, ''4 ਲੁਟੇਰੇ ਸ਼ੋਅਰੂਮ 'ਚ ਦਾਖਲ ਹੋਏ ਸਨ। ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦਾ ਕੋਈ ਸਾਥੀ ਬਾਹਰ ਸੀ ਜਾਂ ਨਹੀਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News