ਕਾਲ ਬਣ ਸਾਹਮਣੇ ਆਇਆ ਸਾਨ੍ਹ! ਮੋਟਰਸਾਈਕਲ ਸਵਾਰ ਨੂੰ ਮਾਰੀ ਜ਼ਬਰਦਸਤ ਟੱਕਰ, ਪਲਾਂ 'ਚ ਨਿਕਲ ਗਈ ਜਾਨ

Wednesday, Jul 02, 2025 - 03:00 PM (IST)

ਕਾਲ ਬਣ ਸਾਹਮਣੇ ਆਇਆ ਸਾਨ੍ਹ! ਮੋਟਰਸਾਈਕਲ ਸਵਾਰ ਨੂੰ ਮਾਰੀ ਜ਼ਬਰਦਸਤ ਟੱਕਰ, ਪਲਾਂ 'ਚ ਨਿਕਲ ਗਈ ਜਾਨ

ਬਰੇਲੀ (ਯੂਪੀ) (ਭਾਸ਼ਾ) : ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਬਰੇਲੀ ਦੇ ਨਵਾਬਗੰਜ ਕਸਬੇ 'ਚ ਇੱਕ 65 ਸਾਲਾ ਜਿਊਲਰ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਇੱਕ ਆਵਾਰਾ ਸਾਨ੍ਹ ਨੇ ਉਸਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਬਿਜੋਰੀਆ ਰੋਡ 'ਤੇ ਮਹਾਰਾਜ ਲਾਅਨ ਨੇੜੇ ਵਾਪਰੀ ਜਦੋਂ ਗੰਗਵਾਰ ਕਲੋਨੀ ਦੇ ਇੱਕ ਪ੍ਰਮੁੱਖ ਸਥਾਨਕ ਕਾਰੋਬਾਰੀ ਬ੍ਰਜਪਾਲ ਗੰਗਵਾਰ ਕੰਮ 'ਤੇ ਜਾ ਰਹੇ ਸਨ।

ਨਵਾਬਗੰਜ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਗੌਰਵ ਯਾਦਵ ਨੇ ਕਿਹਾ ਕਿ ਇੱਕ ਆਵਾਰਾ ਸਾਨ੍ਹ ਅਚਾਨਕ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ। ਇਸ ਘਟਨਾ ਨੇ ਇਲਾਕੇ ਵਿੱਚ ਵਧਦੀ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਦੇ ਗੁੱਸੇ ਨੂੰ ਫਿਰ ਤੋਂ ਭੜਕਾ ਦਿੱਤਾ ਹੈ। ਨਵਾਬਗੰਜ ਉੱਤਰ ਪ੍ਰਦੇਸ਼ ਦੇ ਪਸ਼ੂ ਪਾਲਣ ਮੰਤਰੀ ਧਰਮਪਾਲ ਸਿੰਘ ਦੇ ਗ੍ਰਹਿ ਜ਼ਿਲ੍ਹਾ, ਬਰੇਲੀ ਜ਼ਿਲ੍ਹੇ ਵਿੱਚ ਪੈਂਦਾ ਹੈ। ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਭਾਗਵਤ ਸਰਨ ਗੰਗਵਾਰ ਨੇ ਸਰਕਾਰ ਦੀ ਨਾਕਾਮੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਪਸ਼ੂ ਪਾਲਣ ਮੰਤਰੀ ਖੁਦ ਬਰੇਲੀ ਤੋਂ ਹਨ, ਤਾਂ ਇੱਥੇ ਆਵਾਰਾ ਪਸ਼ੂਆਂ ਦਾ ਮੁੱਦਾ ਅਜੇ ਤੱਕ ਕਿਉਂ ਨਹੀਂ ਹੱਲ ਹੋਇਆ? ਪ੍ਰਸ਼ਾਸਨ ਕਥਿਤ ਤੌਰ 'ਤੇ ਸਰਕਾਰ ਨੂੰ ਗਲਤ ਅੰਕੜੇ ਭੇਜ ਰਿਹਾ ਹੈ, ਜਦੋਂ ਕਿ ਕਿਸਾਨ ਆਵਾਰਾ ਪਸ਼ੂਆਂ ਤੋਂ ਬਚਣ ਲਈ ਰਾਤ ਭਰ ਆਪਣੇ ਖੇਤਾਂ ਦੀ ਰਾਖੀ ਕਰਨ ਲਈ ਮਜਬੂਰ ਹਨ।

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਐੱਮਪੀ ਆਰੀਆ ਨੇ ਕਾਰੋਬਾਰੀ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਬ੍ਰਜਪਾਲ ਜੀ ਸਾਡੇ ਬਹੁਤ ਨੇੜੇ ਸਨ। ਉਨ੍ਹਾਂ ਦੀ ਅਚਾਨਕ ਮੌਤ ਬਹੁਤ ਦੁਖਦਾਈ ਹੈ। ਪਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦੇਵੇ। ਆਰੀਆ ਨੇ ਨਵਾਬਗੰਜ ਅਤੇ ਆਸ ਪਾਸ ਦੇ ਇਲਾਕਿਆਂ 'ਚ ਆਵਾਰਾ ਪਸ਼ੂਆਂ ਦੇ ਵਧ ਰਹੇ ਖ਼ਤਰੇ ਨੂੰ ਸਵੀਕਾਰ ਕੀਤਾ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News