ਪੇਟ ''ਚ ਲੱਗੀ ਗੋਲੀ, ਫਿਰ ਵੀ ਕਈ ਕਿਲੋਮੀਟਰ ਤੱਕ ਦੌੜਾਈ ਗੱਡੀ, ਚਾਲਕ ਨੇ 15 ਲੋਕਾਂ ਦੀ ਇੰਝ ਬਚਾਈ ਜਾਨ

Saturday, Dec 07, 2024 - 03:58 PM (IST)

ਪੇਟ ''ਚ ਲੱਗੀ ਗੋਲੀ, ਫਿਰ ਵੀ ਕਈ ਕਿਲੋਮੀਟਰ ਤੱਕ ਦੌੜਾਈ ਗੱਡੀ, ਚਾਲਕ ਨੇ 15 ਲੋਕਾਂ ਦੀ ਇੰਝ ਬਚਾਈ ਜਾਨ

ਨੈਸ਼ਨਲ ਡੈਸਕ (ਭਾਸ਼ਾ)- ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿਚ ਜੀਪ ਚਾਲਕ ਸੰਤੋਸ਼ ਸਿੰਘ ਨੇ ਹਿੰਮਤ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਪੇਟ ਵਿਚ ਗੋਲੀ ਲੱਗਣ ਦੇ ਬਾਵਜੂਦ ਕੁਝ ਕਿਲੋਮੀਟਰ ਤੱਕ ਵਾਹਨ ਚਲਾ ਕੇ ਆਪਣੇ ਸਵਾਰੀਆਂ ਦੀ ਸੁਰੱਖਿਆ ਯਕੀਨੀ ਕੀਤੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸਿੰਘ ਇਕ ਤਿਲਕ ਸਮਾਗਮ ਤੋਂ ਵਾਪਸ ਆ ਰਿਹਾ ਸੀ ਅਤੇ ਉਸ ਦੀ ਜੀਪ 'ਚ 14-15 ਲੋਕ ਸਵਾਰ ਸਨ, ਰਸਤੇ 'ਚ ਇੱਕ ਬਾਈਕ ਸਵਾਰ 2 ਬਦਮਾਸ਼ਾਂ ਨੇ ਪਿੰਡ ਝੌਆਂ ਦੇ ਕੋਲ ਗੱਡੀ ਦਾ ਪਿੱਛਾ ਕੀਤਾ ਅਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਗੋਲੀ ਸਿੰਘ ਦੇ ਪੇਟ 'ਚ ਲੱਗ ਗਈ। ਪੁਲਸ ਨੇ ਕਿਹਾ ਕਿ ਆਪਣੀ ਸੱਟ ਅਤੇ ਅਸਹਿ ਦਰਦ ਦੇ ਬਾਵਜੂਦ, ਸਿੰਘ ਨੇ ਵਾਹਨ ਨਹੀਂ ਰੋਕਿਆ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਕੁਝ ਕਿਲੋਮੀਟਰ ਤੱਕ ਡਰਾਈਵਿੰਗ ਜਾਰੀ ਰੱਖੀ। ਪੁਲਸ ਨੇ ਦੱਸਿਆ ਕਿ ਸਿੰਘ ਨੇ ਆਖ਼ਰਕਾਰ ਇਕ ਸੁਰੱਖਿਅਤ ਥਾਂ 'ਤੇ ਗੱਡੀ ਰੋਕ ਦਿੱਤੀ। ਇਹ ਘਟਨਾ ਬੁੱਧਵਾਰ ਰਾਤ ਪਿੰਡ ਝੌਆਂ ਨੇੜੇ ਵਾਪਰੀ, ਜਦੋਂ ਸਿੰਘ ਆਪਣੀ ਜੀਪ 'ਚ 14-15 ਲੋਕਾਂ ਨਾਲ ਪਿੰਡ ਸ਼ੁਕੁਲਪੁਰਾ ਤੋਂ 'ਤਿਲਕ' ਸਮਾਗਮ ਤੋਂ ਵਾਪਸ ਆ ਰਿਹਾ ਸੀ।

ਪੁਲਸ ਅਧਿਕਾਰੀ ਰਾਜੀਵ ਚੰਦਰ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ,''ਆਰਾ ਦੇ ਇਕ ਹਸਪਤਾਲ 'ਚ ਸਰਜਰੀ ਤੋਂ ਬਾਅਦ ਸਿੰਘ ਦੀ ਗੋਲੀ ਕੱਢ ਦਿੱਤੀ ਗਈ ਹੈ। ਉਹ ਖਤਰੇ ਤੋਂ ਬਾਹਰ ਹੈ...ਉਹ ਕੁਝ ਹੋਰ ਦਿਨਾਂ ਤੱਕ ਡਾਕਟਰਾਂ ਦੀ ਨਿਗਰਾਨੀ 'ਚ ਰਹੇਗਾ।'' ਉਨ੍ਹਾਂ ਕਿਹਾ ਕਿ ਪੀੜਤ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਦੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਐੱਸ.ਡੀ.ਪੀ.ਓ. ਨੇ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀਆਂ ਨੇ ਉਸੇ ਦਿਨ ਇਲਾਕੇ 'ਚ ਇਕ ਹੋਰ ਵਾਹਨ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਪੁਲਸ ਦੀ ਮਦਦ ਲਈ ਫੋਰੈਂਸਿਕ ਮਾਹਿਰਾਂ ਨੂੰ ਲਗਾਇਆ ਗਿਆ ਹੈ। ਜੀਪ 'ਚ ਸਵਾਰ ਯਾਤਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਦੋਸ਼ੀਆਂ ਦੇ ਸਕੈਚ ਤਿਆਰ ਕਰਵਾਏ ਹਨ ਅਤੇ ਦੋਸ਼ੀਆਂ ਦੀ ਪਛਾਣ ਕਰਨ 'ਚ ਪਿੰਡ ਵਾਸੀਆਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਜੀਪ ਚਾਲਕ ਦਾ ਬਿਆਨ ਵੀ ਦਰਜ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News