ਕੋਰੋਨਾ ਦੇ ਚਲਦੇ JEE ਮੇਨ 2021 ਦੀ ਪ੍ਰੀਖਿਆ ਮੁਲਤਵੀ, ਸਿੱਖਿਆ ਮੰਤਰੀ ਨੇ ਕੀਤਾ ਐਲਾਨ

Tuesday, May 04, 2021 - 05:15 PM (IST)

ਨਵੀਂ ਦਿੱਲੀ– ਕੋਰੋਨਾ ਲਾਗ ਦੀ ਬੀਮਾਰੀ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ JEE ਮੇਨ 2021 ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਟਵੀਟ ਕਰਕੇ ਇਸ ਦਾ ਐਲਾਨ ਕੀਤਾ। ਸਿੱਖਿਆ ਮੰਤਰੀ ਨੇ ਟਵੀਟ ਕੀਤਾ ਕਿ ਕੋਰੋਨਾ ਦੀ ਮੌਜੂਦਾ ਸਥਿਤੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਜੇ.ਈ.ਈ. ਮੇਨ 2021 ਦੀ ਪ੍ਰੀਖਿਆ ਮੁਲਤਵੀ ਕਰ ਰਹੇ ਹਾਂ। ਸਿੱਖਿਆ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਲਾਹ ਹੈ ਦਿੱਤੀ ਜਾਂਦੀ ਹੈ ਕਿ ਉਹ ਅੱਗੇ ਦੀ ਅਪਡੇਟ ਲਈ ਐੱਨ.ਟੀ.ਏ. ਦੀ ਅਧਿਕਾਰਤ ਵੈੱਬਸਾਈਟ ਚੈੱਕ ਕਰਦੇ ਰਹਿਣ। 

 

ਦੱਸ ਦੇਈਏ ਕਿ ਮਈ ਸੈਸ਼ਨ (JEE Main 2021 May session) ਦੀ ਪ੍ਰੀਖਿਆ 24, 25, 26, 27, ਅਤੇ 28 ਮਈ 2021 ਨੂੰ ਹੋਣੀ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਫਿਲਹਾਲ ਲਈ ਇਹ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਜੇ.ਈ.ਈ. ਮੇਨ ਪ੍ਰੀਖਿਆ ਦੇਸ਼ ਦੇ ਵੱਖ-ਵੱਖ ਕੇਂਦਰਾਂ ’ਤੇ ਆਯੋਜਿਤ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ NEET ਦੀ ਪ੍ਰੀਖਿਆ ਵੀ ਟਾਲ ਦਿੱਤੀ ਗਈ ਹੈ। 


Rakesh

Content Editor

Related News