JEE ਪ੍ਰੀਖਿਆ ''ਚ ਦਿੱਲੀ ਦੇ ਸਰਕਾਰੀ ਸਕੂਲਾਂ ਦੇ 500 ਤੋਂ ਵਧੇਰੇ ਵਿਦਿਆਰਥੀ ਹੋਏ ਸਫਲ : ਕੇਜਰੀਵਾਲ
Tuesday, Sep 15, 2020 - 01:01 PM (IST)
ਨਵੀਂ ਦਿੱਲੀ— ਹਾਲ ਹੀ 'ਚ ਜੇ. ਈ. ਈ. ਮੇਨ ਦੀ ਪ੍ਰੀਖਿਆ ਹੋਈ। ਜਿਸ 'ਚ ਵੱਡੀ ਗਿਣਤੀ 'ਚ ਵਿਦਿਆਰਥੀ ਸਫਲ ਹੋਏ ਹਨ। ਦਿੱਲੀ ਦੇ 5 ਵਿਦਿਆਰਥੀਆਂ ਨੇ 100 ਫੀਸਦੀ ਨੰਬਰ ਹਾਸਲ ਕੀਤੇ ਹਨ। ਇਸ ਪ੍ਰੀਖਿਆ ਬਾਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਸਾਲ ਜੇ. ਈ. ਈ-ਮੇਨ ਪ੍ਰੀਖਿਆ 'ਚ ਦਿੱਲੀ ਵਲੋਂ ਚਲਾਏ ਗਏ ਸਕੂਲਾਂ ਦੇ 500 ਤੋਂ ਵਧੇਰੇ ਵਿਦਿਆਰਥੀ ਸਫਲ ਹੋਏ ਹਨ। ਇਸ ਉਪਲੱਬਧੀ ਲਈ ਮੁੱਖ ਮੰਤਰੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।
ਕੇਜਰੀਵਾਲ ਨੇ ਟਵੀਟ ਕੀਤਾ ਕਿ ਇਸ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 510 ਵਿਦਿਆਰਥੀਆਂ ਨੇ ਜੇ. ਈ. ਈ-ਮੇਨ ਪ੍ਰੀਖਿਆ 'ਚ ਸਫਲਤਾ ਹਾਸਲ ਕੀਤੀ। ਇਸ ਤੋਂ ਪਹਿਲਾਂ ਸਾਲ 2019 ਵਿਚ 473 ਅਤੇ ਸਾਲ 2018 'ਚ 350 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਸੀ। ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ। ਮੈਨੂੰ ਤੁਹਾਡੇ 'ਤੇ ਮਾਣ ਹੈ। 98 ਫੀਸਦੀ ਨਤੀਜੇ ਤੋਂ ਬਾਅਦ ਸਰਕਾਰੀ ਸਕੂਲਾਂਦੀ ਇਕ ਹੋਰ ਵੱਡੀ ਉਪਲੱਬਧੀ।
ਦੱਸ ਦੇਈਏ ਕਿ ਜੇ. ਈ. ਈ-ਮੇਨ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਰਾਤ ਨੂੰ ਐਲਾਨ ਕੀਤਾ ਗਿਆ ਸੀ। ਰਾਸ਼ਟਰੀ ਰਾਜਧਾਨੀ ਦੇ 5 ਵਿਦਿਆਰਥੀਆਂ ਨੇ ਇਸ ਪ੍ਰੀਖਿਆ 'ਚ 100 ਫੀਸਦੀ ਅੰਗ ਹਾਸਲ ਕੀਤੇ। ਕੋਰੋਨਾ ਮਹਾਮਾਰੀ ਕਾਰਨ ਪ੍ਰੀਖਿਆ ਦੋ ਵਾਰ ਰੱਦ ਹੋਣ ਮਗਰੋਂ ਇਸ ਮਹੀਨੇ ਦੇ ਸ਼ੁਰੂ ਵਿਚ ਆਯੋਜਿਤ ਕੀਤੀ ਗਈ ਸੀ। ਇਸ ਵਾਰ ਜੇ. ਈ. ਈ-ਮੇਨ ਪ੍ਰੀਖਿਆ ਦਾ ਨਤੀਜਾ ਕਰੀਬ 8.58 ਲੱਖ ਉਮੀਦਵਾਰਾਂ ਲਈ ਜਾਰੀ ਕੀਤਾ ਗਿਆ, ਜੋ ਕਿ ਦੇਸ਼ ਭਰ ਦੇ 660 ਕੇਂਦਰਾਂ 'ਚ ਆਯੋਜਿਤ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ।