JEE ਐਡਵਾਂਸਡ ਪ੍ਰੀਖਿਆ: ਗੁਰੂਗ੍ਰਾਮ ਦੇ ਕੇਸ਼ਵ ਨੇ ਦੇਸ਼ ਭਰ ''ਚੋਂ ਹਾਸਲ ਕੀਤਾ 5ਵਾਂ ਸਥਾਨ

10/06/2020 10:53:51 AM

ਗੁਰੂਗ੍ਰਾਮ— ਗੁਰੂਗ੍ਰਾਮ ਦੇ ਸੈਕਟਰ-47 ਵਾਸੀ ਕੇਸ਼ਵ ਅਗਰਵਾਲ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ.) ਐਡਵਾਂਸਡ 2020 'ਚ 5ਵਾਂ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਜੇ. ਈ. ਈ.ਮੇਨਜ਼ ਵਿਚ ਉਨ੍ਹਾਂ ਨੇ 181ਵਾਂ ਸਥਾਨ ਹਾਸਲ ਕੀਤਾ ਸੀ। ਸਾਫਟਵੇਅਰ ਇੰਜੀਨੀਅਰ ਪਿਤਾ ਨਵੀਨ ਅਗਰਵਾਲ ਅਤੇ ਮਾਂ ਮੀਨੂੰ ਅਗਰਵਾਲ ਨੂੰ ਪੁੱਤਰ ਦੀ ਸਫ਼ਲਤਾ ਦੀ ਪੂਰੀ ਉਮੀਦ ਸੀ। ਉਨ੍ਹਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪੁੱਤਰ ਕੇਸ਼ਵ ਨੇ ਮਿਹਨਤ ਕੀਤੀ ਸੀ ਅਤੇ ਜੇ. ਈ. ਈ.ਮੇਨਜ਼ ਵਿਚ ਬਿਹਤਰ ਸਥਾਨ ਹਾਸਲ ਕੀਤਾ ਸੀ, ਉਸ ਤੋਂ ਲੱਗ ਰਿਹਾ ਸੀ ਕਿ ਕੇਸ਼ਵ ਨੂੰ ਇਹ ਸਫ਼ਲਤਾ ਜ਼ਰੂਰ ਮਿਲੇਗੀ। ਸੋਮਵਾਰ ਨੂੰ ਆਏ ਪ੍ਰੀਖਿਆ ਦੇ ਨਤੀਜਿਆਂ ਨੇ ਸਾਡੇ ਵਿਸ਼ਵਾਸ ਨੂੰ ਸਹੀ ਸਾਬਤ ਕਰ ਦਿੱਤਾ। ਪਿਤਾ ਨਵੀਨ ਦਾ ਇਹ ਵੀ ਕਹਿਣਾ ਹੈ ਕਿ ਅਜੇ ਸਾਡੇ ਪੁੱਤਰ ਨੂੰ ਬਹੁਤ ਅੱਗੇ ਜਾਣਾ ਹੈ। ਦੱਸ ਦੇਈਏ ਕਿ ਦੇਸ਼ ਵਿਚ 5ਵਾਂ ਸਥਾਨ ਹਾਸਲ ਕਰਨ ਵਾਲੇ ਕੇਸ਼ਵ ਹਰਿਆਣਾ ਦੇ ਟੌਪਰ ਵਿਚ ਹਨ। 

ਮਾਪਿਆ ਦਾ ਕਹਿਣਾ ਹੈ ਕਿ 9ਵੀਂ ਜਮਾਤ ਵਿਚ ਪੜ੍ਹਾਈ ਦੌਰਾਨ ਹੀ ਕੇਸ਼ਵ ਨੇ ਮਨ ਬਣਾ ਲਿਆ ਸੀ ਕਿ ਉਹ ਆਈ. ਆਈ. ਟੀ. ਤੋਂ ਇੰਜੀਨੀਅਰਿੰਗ ਕਰਨਗੇ। ਜੇ. ਈ. ਈ. ਐਡਵਾਂਸਡ ਦਾ ਨਤੀਜਾ ਆਉਣ ਮਗਰੋਂ ਹੁਣ ਅੱਗੇ ਕਿਸੇ ਖੇਤਰ 'ਚ ਜਾਣਗੇ? ਇਸ ਬਾਰੇ ਕੇਸ਼ਵ ਨੇ ਦੱਸਿਆ ਕਿ ਹੁਣ ਚੰਗੀ ਰੈਂਕ ਆ ਗਈ ਹੈ ਤਾਂ ਉਹ ਫਿਜ਼ੀਕਸ ਵਿਚ ਸੋਧ ਕਰਨਾ ਚਾਹੁੰਦੇ ਹਨ। ਕੇਸ਼ਵ ਨੇ ਅੱਗੇ ਦੱਸਿਆ ਕਿ ਰੋਜ਼ਾਨਾ ਪੜ੍ਹਾਈ ਅਤੇ ਟੀਚਾ ਬਣਾ ਕੇ ਤਿਆਰੀ ਕਰਨ ਨਾਲ ਉਨ੍ਹਾਂ ਨੂੰ ਇਹ ਸਫ਼ਲਤਾ ਮਿਲੀ ਹੈ। ਕੇਸ਼ਵ ਆਪਣੀ ਸਫ਼ਲਤਾ ਤੋਂ ਬੇਹੱਦ ਖੁਸ਼ ਹਨ, ਹਾਲਾਂਕਿ ਕੇਸ਼ਵ ਨੂੰ ਇੰਨੀ ਚੰਗੀ ਰੈਂਕ ਦੀ ਉਮੀਦ ਨਹੀਂ ਸੀ। ਪੜ੍ਹਾਈ ਦਰਮਿਆਨ ਖਾਲੀ ਸਮੇਂ ਵਿਚ ਮਨੋਰੰਜਨ ਲਈ ਸੰਗੀਤ ਅਤੇ ਕਿਤਾਬਾਂ ਦਾ ਸਹਾਰਾ ਲੈਂਦੇ ਸਨ। ਇਸ ਸਫ਼ਲਤਾ ਦਾ ਸਿਹਰਾ ਕੇਸ਼ਵ ਆਪਣੇ ਮਾਪਿਆਂ ਨੂੰ ਦਿੰਦੇ ਹਨ। 

ਜ਼ਿਕਰਯੋਗ ਹੈ ਕਿ ਦਿੱਲੀ ਸਥਿਤੀ ਭਾਰਤੀ ਤਕਨਾਲੋਜੀ ਸੰਸਥਾ ਨੇ ਜੇ. ਈ. ਈ. ਐਡਵਾਂਸ ਦੇ ਨਤੀਜੇ ਐਲਾਨ ਕੀਤੇ ਹਨ। ਪ੍ਰੀਖਿਆ 'ਚ ਹਿੱਸਾ ਲੈਣ ਵਾਲੇ ਵਿਦਿਆਰਥੀ-ਵਿਦਾਰਥਣਾਂ ਅਧਿਕਾਰਤ ਵੈੱਬਸਾਈਟ http://http://result.jeeadv.ac.in 'ਤੇ ਨਤੀਜੇ ਚੈਕ ਕੀਤੇ ਜਾ ਸਕਦੇ ਹਨ। ਜੋ ਵਿਦਿਆਰਥੀ ਇਮਤਿਹਾਨ ਵਿਚ ਸ਼ਾਮਲ ਹੋਏ ਸਨ, ਉਹ ਜੇ. ਈ. ਏ. ਐਡਵਾਂਸਡ ਦੀ ਵੈੱਬਸਾਈਟ 'ਤੇ ਆਪਣਾ ਨਤੀਜਾ ਚੈਕ ਕਰ ਸਕਦੇ ਹਨ। ਤੁਹਾਨੂੰ ਸਿਰਫ ਆਪਣੀ ਜੇ. ਈ. ਏ. ਐਡਵਾਂਸਡ ਰੋਲ ਨੰਬਰ, ਜਨਮ ਤਾਰੀਖ਼ ਅਤੇ ਮੋਬਾਇਲ ਨੰਬਰ ਭਰਨਾ ਹੋਵੇਗਾ। ਦੱਸ ਦੇਈਏ ਕਿ ਕੋਰੋਨਾ ਕਾਲ ਵਿਚ ਦੇਸ਼ ਦੇ 222 ਸ਼ਹਿਰਾਂ ਵਿਚ 1001 ਪ੍ਰੀਖਿਆ ਕੇਂਦਰਾਂ 'ਤੇ 27 ਸਤੰਬਰ ਨੂੰ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ।


Tanu

Content Editor

Related News