ਬਿਹਾਰ ''ਚ ਸਨਸਨੀਖੇਜ਼ ਕਾਂਡ : JDU ਆਗੂ ਦੇ ਭਰਾ-ਭਰਜਾਈ ਤੇ ਭਤੀਜੀ ਦੀਆਂ ਮਿਲੀਆਂ ਲਾਸ਼ਾਂ

Wednesday, Nov 05, 2025 - 11:00 AM (IST)

ਬਿਹਾਰ ''ਚ ਸਨਸਨੀਖੇਜ਼ ਕਾਂਡ : JDU ਆਗੂ ਦੇ ਭਰਾ-ਭਰਜਾਈ ਤੇ ਭਤੀਜੀ ਦੀਆਂ ਮਿਲੀਆਂ ਲਾਸ਼ਾਂ

ਨੈਸ਼ਨਸ ਡੈਸਕ- ਬਿਹਾਰ ਦੇ ਪੂਰਨੀਆ ਜ਼ਿਲ੍ਹੇ 'ਚ ਜਨਤਾ ਦਲ ਯੂਨਾਈਟੇਡ (ਜੇਡੀਯੂ) ਦੇ ਇਕ ਆਗੂ ਦੇ ਵੱਡੇ ਭਰਾ, ਭਰਜਾਈ ਤੇ ਭਤੀਜੀ ਘਰ 'ਚ ਮ੍ਰਿਤਕ ਮਿਲੇ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਮੰਗਲਵਾਰ ਰਾਤ ਕੇਹਟ ਥਾਣਾ ਖੇਤਰ ਦੇ ਯੂਰੋਪੀਅਨ ਕਾਲੋਨੀ 'ਚ ਸਥਿਤ ਉਨ੍ਹਾਂ ਦੇ ਘਰੋਂ ਬਰਾਮਦ ਕੀਤੀਆਂ ਗਈਆਂ। 

ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ

ਪੂਰਨੀਆ ਸਦਰ ਡਿਵੀਜ਼ਨ ਪੁਲਸ ਅਹੁਦਾ ਅਧਿਕਾਰੀ (ਐੱਸਡੀਪੀਓ) ਜੋਤੀ ਸ਼ੰਕਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਵੀਨ ਕੁਸ਼ਵਾਹਾ (52), ਉਨ੍ਹਾਂ ਦੀ ਪਤਨੀ ਮਾਲਾ ਦੇਵੀ (48) ਅਤੇ ਧੀ ਤਨੂੰ ਪ੍ਰਿਯਾ (23) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਅਨੁਸਾਰ ਮ੍ਰਿਤਕ ਨਵੀਨ ਕੁਸ਼ਵਾਹਾ ਜਨਤਾ ਦਲ (ਯੂ) ਦੇ ਸਥਾਨਕ ਆਗੂ ਨਿਰੰਜਨ ਕੁਸ਼ਵਾਹਾ ਦੇ ਵੱਡੇ ਭਰਾ ਸਨ। ਐੱਸਡੀਪੀਓ ਨੇ ਕਿਹਾ,''ਘਰ 'ਚ ਤਿੰਨੋਂ ਲਾਸ਼ਾਂ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤਾਂ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।'' ਉਨ੍ਹਾਂ ਦੱਸਿਆ ਕਿ ਫੋਰੈਂਸਿਕ ਮਾਹਿਰ ਹਾਦਸੇ ਵਾਲੀ ਜਗ੍ਹਾ ਤੋਂ ਸਬੂਤ ਇਕੱਠੇ ਕਰ ਰਹੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਸਥਾਨਕ ਲੋਕਾਂ ਅਨੁਸਾਰ ਨਵੀਨ ਕੁਸ਼ਵਾਹਾ ਇਲਾਕੇ 'ਚ ਕਾਫ਼ੀ ਲੋਕਪ੍ਰਿਯ ਸਨ ਅਤੇ ਉਨ੍ਹਾਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News