ਚੁਣਾਵੀਂ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਰਾਜਨੀਤਿਕ ਸਫਰ ਦੀ ਹੋਈ ਸ਼ੁਰੂਆਤ, JDU 'ਚ ਹੋਏ ਸ਼ਾਮਲ
Sunday, Sep 16, 2018 - 10:59 AM (IST)

ਪਟਨਾ— ਚੁਣਾਵੀਂ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਹੁਣ ਰਾਜਨੀਤੀ 'ਚ ਹੱਥ ਅਜਮਾਉਣ ਜਾ ਰਹੇ ਹਨ। ਉਹ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਦਯੂ 'ਚ ਸ਼ਾਮਲ ਹੋ ਕੇ ਕਰਨਗੇ। ਐਤਵਾਰ ਨੂੰ ਜਦਯੂ ਦੀ ਹੋ ਰਹੀ ਪ੍ਰਦੇਸ਼ ਕਾਰਜਕਾਰਣੀ ਦੀ ਬੈਠਕ 'ਚ ਇਸ ਗੱਲ ਦਾ ਐਲਾਨ ਕੀਤਾ ਗਿਆ। ਬੈਠਕ 'ਚ ਉਨ੍ਹਾਂ ਨੇ ਜਦਯੂ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।
ਜਦਯੂ 'ਚ ਸ਼ਾਮਲ ਹੋਣ ਦਾ ਫੈਸਲਾ ਕਰਨ ਦੇ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਇਹ ਆਫਰ ਤਾਂ ਬਹੁਤ ਪਹਿਲੇ ਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸੀ.ਐਮ. ਨਿਤੀਸ਼ ਜੋ ਵੀ ਜ਼ਿੰਮੇਦਾਰੀ ਦੇਣਗੇ, ਉਹ ਉਸ ਨੂੰ ਨਿਭਾਉਣਗੇ। ਅਗਲੀਆਂ ਲੋਕਸਭਾ ਚੋਣਾਂ 'ਚ ਸੀਟ ਵੰਡ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ 10 ਦਿਨਾਂ ਦੇ ਅੰਦਰ ਸੀਟਾਂ ਦਾ ਫੈਸਲਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਤੈਅ ਹੈ ਕਿ ਜਦਯੂ ਵੱਡੇ ਭਰਾ ਦੀ ਭੂਮਿਕਾ 'ਚ ਰਹੇਗਾ।
ਪਿਛਲੇ ਦਿਨੋਂ ਹੈਦਰਾਬਾਦ ਦੇ ਇੰਡੀਅਨ ਸਕੂਲ ਆਫ ਬਿਜ਼ਨਸ 'ਚ ਇਕ ਪ੍ਰੋਗਰਾਮ 'ਚ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ ਕਿ ਉਹ ਹੁਣ ਜਨਤਾ ਵਿਚਾਲੇ ਆ ਕੇ ਕੰਮ ਕਰਨਾ ਚਾਹੁੰਦੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿੱਥੇ ਤੋਂ ਕੰਮ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੇ ਬਿਹਾਰ ਅਤੇ ਗੁਜਰਾਤ ਦਾ ਨਾਂ ਲਿਆ। ਪ੍ਰਸ਼ਾਂਤ ਕਿਸ਼ੋਰ ਦੇ ਨਿਤੀਸ਼ ਕੁਮਾਰ ਨਾਲ ਬਹੁਤ ਵਧੀਆ ਸੰਬੰਧ ਹਨ। ਇਸ 'ਤੇ ਜਦਯੂ ਦੇ ਸੀਨੀਅਰ ਨੇਤਾ ਕੇਸੀ ਤਿਆਗੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਰਾਜਨੀਤੀ 'ਚ ਆਉਣ ਦੀ ਇੱਛਾ ਪ੍ਰਗਟ ਕੀਤੀ ਹੈ ਅਤੇ ਜੇਕਰ ਉਹ ਜਦਯੂ 'ਚ ਆਉਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸੁਆਗਤ ਕਰਾਂਗੇ।