JDU ਦੀ ਚੋਣ ਕਮਿਸ਼ਨ ਤੋਂ ਮੰਗ, ਸ਼ਰਦ ਯਾਦਵ ਦੀ ਖਾਲੀ ਸੀਟ ''ਤੇ ਜਲਦ ਹੋਣ ਚੋਣਾਂ

Wednesday, May 09, 2018 - 05:30 PM (IST)

JDU ਦੀ ਚੋਣ ਕਮਿਸ਼ਨ ਤੋਂ ਮੰਗ, ਸ਼ਰਦ ਯਾਦਵ ਦੀ ਖਾਲੀ ਸੀਟ ''ਤੇ ਜਲਦ ਹੋਣ ਚੋਣਾਂ

ਪਟਨਾ— ਜਦਯੂ ਦੇ ਵਫਦ ਨੇ ਬੁੱਧਵਾਰ ਨੂੰ ਦਿੱਲੀ 'ਚ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਦਯੂ ਨੇ ਬਾਗੀ ਨੇਤਾ ਸ਼ਰਦ ਯਾਦਵ ਦੀ ਮੈਬਰਸ਼ਿਪ ਰੱਦ ਹੋਣ 'ਤੇ ਖਾਲੀ ਸੀਟ 'ਤੇ ਚੋਣਾਂ ਕਰਵਾਉਣ ਦੀ ਮੰਗ ਕਮਿਸ਼ਨ ਸਾਹਮਣੇ ਰੱਖੀ ਹੈ।
ਕਮਿਸ਼ਨ ਦੇ ਸਾਹਮਣੇ ਪਾਰਟੀ ਨੇ ਮੰਗ ਕੀਤੀ ਹੈ ਕਿ ਸ਼ਰਦ ਯਾਦਵ ਦੀ ਮੈਂਬਰਸ਼ਿਪ 4 ਦਸੰਬਰ ਨੂੰ ਰੱਦ ਹੋਈ ਸੀ ਅਤੇ ਇਸ ਹਿਸਾਬ ਨਾਲ 6 ਦੇ ਅੰਦਰ ਇਸ ਸੀਟ 'ਤੇ ਚੋਣਾਂ ਕਰਵਾਉਣਾ ਸੰਵਿਧਾਨਿਕ ਫਰਜ਼ ਹੈ। ਇਸ ਦੌਰਾਨ ਪਾਰਟੀ ਦੇ ਪ੍ਰਧਾਨ ਮਹਾ ਸਕੱਤਰ ਕੇਸੀ ਤਿਆਗੀ, ਰਾਸ਼ਟਰੀ ਮਹਾ ਸਕੱਤਰ ਸੰਜੈ ਝਾ, ਪਾਰਟੀ ਨੇਤਾ ਆਰ.ਸੀ.ਪੀ ਸਿੰਘ ਅਤੇ ਬਿਹਾਰ ਸਰਕਾਰ ਦੇ ਮੰਤਰੀ ਲਲਨ ਸਿੰਘ ਮੌਜੂਦ ਸਨ। 
ਪਿਛਲੇ 4 ਦਸੰਬਰ ਨੂੰ ਦਲ-ਬਦਲ ਕਾਨੂੰਨ ਤਹਿਤ ਰਾਜਸਭਾ ਦੇ ਸਭਾਪਤੀ ਵੈਂਕੇਯਾ ਨਾਇਡੂ ਨੇ ਸ਼ਰਦ ਯਾਦਵ ਦੀ ਮੈਂਬਰਸ਼ਿਪ ਰੱਦ ਕਰਨ ਦਾ ਫੈਸਲਾ ਕੀਤਾ ਸੀ। ਸ਼ਰਦ ਯਾਦਵ ਨੇ ਇਸ ਫੈਸਲੇ ਖਿਲਾਫ ਹਾਈਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਹੈ। ਸ਼ਰਦ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਉਨ੍ਹਾਂ ਨੂੰ ਘਰ ਅਤੇ ਤਨਖਾਹ ਦੀਆਂ ਸੁਵਿਧਾਵਾਂ ਦੀ ਵਰਤੋਂ ਕਰਨ ਦੀ ਛੂਟ ਦਿੱਤੀ ਹੈ ਪਰ ਉਨ੍ਹਾਂ ਦੀ ਮੈਬਰਸ਼ਿਪ ਨੂੰ ਲੈ ਕੇ ਕੋਈ ਫੈਸਲਾ ਨਹੀਂ ਸੁਣਾਇਆ ਹੈ। ਮੁੱਖਮੰਤਰੀ ਨਿਤੀਸ਼ ਕੁਮਾਰ ਵੱਲੋਂ ਮਹਾਗਠਜੋੜ ਦਾ ਸਾਥ ਛੱਡ ਕੇ ਭਾਜਪਾ ਨਾਲ ਮਿਲਾਉਣ 'ਤੇ ਸ਼ਰਦ ਯਾਦਵ ਨੇ ਬਾਗੀ ਤੇਵਰ ਅਪਣਾ ਲਏ, ਜਿਸ ਦੇ ਬਾਅਦ ਉਨ੍ਹਾਂ ਨੇ ਵਿਰੋਧੀ ਧਿਰ ਨਾਲ ਹੱਥ ਮਿਲਾ ਲਿਆ।


Related News