ਕਰਨਾਟਕ ਦੀ ਸਿਆਸੀ ਮੁਸ਼ਕਲ ਵਿਚਾਲੇ ਕਲੱਬ ''ਚ ਯੋਗਾ ਕਰਦੇ ਨਜ਼ਰ ਆਏ ਜੇ.ਡੀ.ਐੱਸ. ਨੇਤਾ

Wednesday, Jul 10, 2019 - 05:20 PM (IST)

ਕਰਨਾਟਕ ਦੀ ਸਿਆਸੀ ਮੁਸ਼ਕਲ ਵਿਚਾਲੇ ਕਲੱਬ ''ਚ ਯੋਗਾ ਕਰਦੇ ਨਜ਼ਰ ਆਏ ਜੇ.ਡੀ.ਐੱਸ. ਨੇਤਾ

ਨਵੀਂ ਦਿੱਲੀ— ਕਰਨਟਾਕ 'ਚ ਚੱਲ ਰਹੇ ਰਾਜਨੀਤਿਕ ਘਮਾਸਾਨ ਵਿਚਾਲੇ ਜਨਤਾ ਦਲ ਸਕਿਊਲਰ (ਜੇ.ਡੀ.ਐੱਸ) ਦੇ ਨੇਤਾ ਬੈਂਗਲੁਰੂ 'ਚ ਯੋਗ ਕਰਦੇ ਨਜ਼ਰ ਆਏ। ਯੋਗ ਕਰਦੇ ਜੇ.ਡੀ.ਐੱਸ. ਨੇਤਾਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਬੈਂਗਲੁਰੂ ਦੇ ਪ੍ਰੇਸਟੀਜ਼ ਗੋਲਫਸ਼ਾਇਰ ਕਲੱਬ 'ਚ ਲਗਭਗ 5 ਨੇਤਾ ਇੰਡਟ੍ਰਕਟਰ ਦੀ ਨਿਗਰਾਨੀ 'ਚ ਯਗ ਕਰਦੇ ਨਜ਼ਰ ਆਏ। ਰਿਪੋਰਟ ਮੁਤਾਬਕ ਕਰਨਾਟਕ ਦੇ ਮੁੱਖ ਮੰਤਰੀ  ਐੱਚ.ਡੀ. ਕੁਮਾਰਸਵਾਮੀ ਨੇ ਜੇ.ਡੀ.ਐੱਸ. ਵਿਧਾਇਕਾਂ ਤੋਂ ਲਗਭਗ 4 ਹੋਰ ਦਿਨਾਂ ਲਈ ਕਲੱਬ 'ਚ ਰਹਿਣ ਨੂੰ ਕਿਹਾ ਹੈ। ਸੂਬੇ 'ਚ ਕਾਂਗਰਸ ਅਤੇ ਜੇ.ਡੀ.ਐੱਸ. ਦੀ ਗਠਬੰਧਨ ਦੀ ਸਰਕਾਰ ਹੈ।
13 ਵਿਧਾਇਕਾਂ ਨੇ ਸ਼ਨੀਵਾਰ ਨੂੰ ਆਪਣਾ ਅਸਤੀਫਾ ਵਿਧਾਨ ਸਭਾ ਸਪੀਕਰ ਨੂੰ ਸੌਂਪਿਆ ਸੀ। ਇਸ ਤੋਂ ਬਾਅਦ ਕੁਮਾਰਸਵਾਮੀ ਸਰਕਾਰ ਅਲਪਮਤ 'ਚ ਆ ਗਈ। 13 ਵਿਧਾਇਕਾਂ 'ਚੋਂ 10 ਕਾਂਗਰਸ ਅਤੇ 3 ਜੇ.ਡੀ.ਐੱਸ. ਦੇ ਹਨ। ਇਸ ਤੋਂ ਇਲਾਵਾ ਦੋ ਆਜਾਦ ਵਿਧਾਇਕ ਵੀ ਅਸਤੀਫਾ ਦੇ ਚੁੱਕੇ ਹਨ। ਉੱਥੇ ਹੀ ਨਿਰਾਸ਼ ਵਿਧਾਇਕਾਂ ਨੂੰ ਮਨਾਉਣ 'ਚ ਲਈ ਸੱਤਾਧਾਰੀ ਗਠਬੰਧਨ ਦੇ ਕਈ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਅਤੇ ਜੇ.ਡੀ.ਐੱਸ. ਦੇ ਨੇਤਾ ਇਹ ਭਰੋਸਾ ਦੇ ਰਹੇ ਹਨ ਕਿ ਸਰਕਾਰ ਇਸ ਮੁਸ਼ਕਲ ਨੂੰ ਸੰਭਾਲ ਲਵੇਗੀ ਅਤੇ 5 ਸਾਲ ਦਾ ਕਾਰਜਕਾਲ ਪੂਰਾ ਕਰੇਗੀ।


ਬੁੱਧਵਾਰ ਨੂੰ ਵੀ ਕਰਨਾਟਕ ਦਾ ਸਿਆਸੀ 'ਨਾਟਕ' ਜਾਰੀ ਰਿਹਾ। 10 ਬਾਗੀ ਵਿਧਾਇਕ ਮੁੰਬਈ ਦੇ ਰੇਨਿਸਨਸ ਹੋਟਲ 'ਚ ਰੁਕੇ ਹੋਏ ਹਨ। ਜਿੰਨ੍ਹਾਂ ਨੂੰ ਮਨਾਉਣ ਲਈ ਕਰਨਾਟਕ ਦੇ ਮੰਤਰੀ ਡੀ.ਕੇ. ਸ਼ਿਵਕੁਮਾਰ ਪਹੁੰਚੇ ਪਰ ਬਾਗੀ ਵਿਧਾਇਕਾਂ ਨੇ ਮੁੰਬਈ ਪੁਲਸ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸ਼ਿਵਕੁਮਾਰ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਲਿਹਾਜਾ ਜਦੋਂ ਹੀ ਸ਼ਿਵਕੁਮਾਰ ਹੋਰਟ ਦੇ ਬਾਹਰ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਨੂੰ ਅੰਦਰ ਜਾਣ ਨਹੀਂ ਦਿੱਤਾ। ਉਨ੍ਹਾਂ ਨੂੰ ਮੁੰਬਈ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ।
ਉੱਥੇ ਹੀ ਕਰਨਾਟਕ 'ਚ ਪ੍ਰਦੇਸ਼ ਪ੍ਰਧਾਨ ਬੀ.ਐੱਸ. ਬੇਦਿਪੁਰੱਪਾ ਦੀ ਅਗਵਾਈ 'ਚ ਬੀ.ਜੇ.ਪੀ. ਨੇਤਾ ਰਾਜਪਾਲ  ਨੂੰ ਮਿਲੇ ਅਤੇ ਸਥਿਤੀ ਦੀ ਜਾਣਕਾਰੀ ਦਿੱਤੀ। ਗਵਰਨਰ ਨੂੰ ਮਿਲਣ ਤੋਂ ਬਾਅਦ ਬੀ.ਐੱਸ. ਬੇਦਿਪੁਰੱਪਾ ਨੇ ਕਿਹਾ ਕਿ ਮੈਂ ਰਾਜਪਾਲ ਨੂੰ ਦੱਸਿਆ ਕਿ 13 ਵਿਧਾਇਕਾਂ ਅਤੇ 2 ਆਜਾਦ ਨੇ ਅਸਤੀਫਾ ਦੇ ਦਿੱਤਾ ਹੈ। ਹੁਣ ਵਿਧਾਨ ਸਭਾ 'ਚ ਕਾਂਗਰਸ-ਜੇ.ਡੀ.ਐੱਸ. ਦੇ ਮੈਬਰਾਂ ਦੀ ਸੰਖਿਆ 103 ਪਹੁੰਚ ਗਈ ਹੈ ਅਤੇ ਸਾਡ 107-108 ਹੈ। ਅਸੀਂ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਸਪੀਕਰ ਨੂੰ ਤਤਕਾਲ ਜਲਦੀ ਕਾਰਵਾਈ ਕਰਨ ਲਈ ਕਹੇ।


author

satpal klair

Content Editor

Related News