ਸਰਕਾਰੀ ਸਨਮਾਨ ਨਾਲ ਹੋਵੇਗਾ ਜੈਲਲਿਤਾ ਦਾ ਅੰਤਿਮ ਸੰਸਕਾਰ, ਕੇਂਦਰ ਨੇ ਕੀਤਾ ਸੋਗ ਦਾ ਐਲਾਨ

12/06/2016 12:55:52 PM

ਨਵੀਂ ਦਿੱਲੀ— ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਦਿਹਾਂਤ ''ਤੇ ਕੇਂਦਰ ਨੇ ਮੰਗਲਵਾਰ ਨੂੰ ਦੇਸ਼ ਭਰ ''ਚ ਇਕ ਦਿਨਾ ਸਰਕਾਰੀ ਸੋਗ ਦਾ ਐਲਾਨ ਕੀਤਾ ਅਤੇ ਕਿਹਾ ਹੈ ਕਿ ਦਿੱਲੀ ਸਮੇਤ ਸਾਰੇ ਰਾਜਾਂ ਦੀਆਂ ਰਾਜਧਾਨੀਆਂ ''ਚ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ ਜਾਵੇਗਾ। ਕੇਂਦਰ ਸਰਕਾਰ ਨੇ ਮਰਹੂਮ ਨੇਤਾ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਕਰਨ ਦਾ ਫੈਸਲਾ ਕੀਤਾ ਹੈ। ਅੰਤਿਮ ਸੰਸਕਾਰ ਮੰਗਲਵਾਰ ਨੂੰ 4.30 ਵਜੇ ਚੇਨਈ ''ਚ ਹੋਵੇਗਾ। ਇਕ ਅਧਿਕਾਰਤ ਬਿਆਨ ''ਚ ਕਿਹਾ ਗਿਆ ਹੈ,''''ਭਾਰਤ ਸਰਕਾਰ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਦਿਹਾਂਤ ''ਤੇ ਮੰਗਲਵਾਰ ਨੂੰ ਡੂੰਘਾ ਸੋਗ ਜ਼ਾਹਰ ਕੀਤਾ। ਕੇਂਦਰ ਨੇ ਫੈਸਲਾ ਕੀਤਾ ਹੈ ਕਿ ਮਰਹੂਮ ਨੇਤਾ ਦੇ ਸਨਮਾਨ ''ਚ ਦਿੱਲੀ ਸਮੇਤ ਸਾਰੇ ਰਾਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ''ਚ ਅਤੇ ਪੂਰੇ ਤਾਮਿਲਨਾਡੂ ''ਚ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ ਜਾਵੇਗਾ।''''  ਪ੍ਰੋਗਰਾਮਾਂ ਰਾਹੀਂ ਗਰੀਬਾਂ ਨੂੰ ਲਾਭ ਪਹੁੰਚਾਉਣ ਵਾਲੀ ਲੋਕਪ੍ਰਿਯ ਨੇਤਾ ਜੈਲਲਿਤਾ ਦਾ ਦਿਹਾਂਤ ਸੋਮਵਾਰ ਦੀ ਰਾਤ ਚੇਨਈ ਦੇ ਇਕ ਨਿੱਜੀ ਹਸਪਤਾਲ ''ਚ ਹੋ ਗਿਆ ਸੀ। ਉਹ ਪਿਛਲੇ 75 ਦਿਨਾਂ ਤੋਂ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਸੀ। ਐਤਵਾਰ ਸ਼ਾਮ ਨੂੰ 67 ਸਾਲਾ ਨੇਤਾ ਨੂੰ ਦਿਲ ਦਾ ਦੌਰਾ ਪਿਆ ਸੀ।


Disha

News Editor

Related News