ਮਾਤਾ-ਪਿਤਾ ਨੇ ਫ਼ੌਜ ਦੀ ਸੇਵਾ ’ਚ ਜਾਣ ਦੀ ਗੱਲ ਕਹੀ, ਗੁੱਸੇ ’ਚ ਪੁੱਤਰ ਨੇ ਮਾਰੀ ਗੋਲੀ

Wednesday, Nov 17, 2021 - 02:29 PM (IST)

ਰੀਵਾ- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ’ਚ ਫ਼ੌਜ ਦੀ ਡਿਊਟੀ ’ਤੇ ਪਰਤਣ ਦੀ ਗੱਲ ਲਗਾਤਾਰ ਕਹਿਣ ਤੋਂ ਨਾਰਾਜ਼ ਇਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਸ਼ਿਵ ਕੁਮਾਰ ਵਰਮਾ ਨੇ ਬੁੱਧਵਾਰ ਨੂੰ ਦੱਸਿਆ ਕਿ ਘਟਨਾ ਰੀਵਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 55 ਕਿਲੋਮੀਟਰ ਦੂਰ ਲੌਰ ਥਾਣਾ ਖੇਤਰ ਦੇ ਪਿਡਰੀਆ ਪਿੰਡ ’ਚ ਮੰਗਲਵਾਰ ਸ਼ਾਮ ਹੋਈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਅਭਿਸ਼ੇਕ ਪਾਂਡੇ ਨੂੰ ਗ੍ਰਿਫ਼ਤਾਰ ਕਰ ਘਟਨਾ ’ਚ ਇਸਤੇਮਾਲ ਬੰਦੂਕ ਜ਼ਬਤ ਕਰ ਲਈ ਗਈ ਹੈ।

ਸ਼ੁਰੂਆਤੀ ਜਾਂਚ ਅਨੁਸਾਰ ਲਾਇਸੈਂਸੀ ਬੰਦੂਕ ਦੋਸ਼ੀ ਦੇ ਪਿਤਾ ਦੀ ਸੀ। ਮੁੱਖ ਮੈਡੀਕਲ ਅਧਿਕਾਰੀ ਅਲਖ ਪ੍ਰਕਾਸ਼ ਨੇ ਦੱਸਿਆ ਕਿ ਦੋਵੇਂ ਜ਼ਖਮੀਆਂ ਨੂੰ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤਾਂ ਦੇ ਪੈਰਾਂ ’ਚ ਸੱਟ ਲੱਗੀ ਹੈ ਪਰ ਉਹ ਖ਼ਤਰੇ ਤੋਂ ਬਾਹਰ ਹਨ। ਦੋਸ਼ੀ ਦੇ ਪਿਤਾ ਅੰਬਿਕਾ ਪਾਂਡੇ ਵੀ ਸਾਬਕਾ ਸੈਨਿਕ ਹਨ। ਪਾਂਡੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਪੁੱਤਰ ਨੇ ਗੋਲੀ ਮਾਰ ਦਿੱਤੀ, ਕਿਉਂਕਿ ਉਹ ਲਗਾਤਾਰ ਉਸ ਨੂੰ ਫ਼ੌਜ ਦੀ ਸੇਵਾ ’ਚ ਵਾਪਸ ਜਾਣ ਲਈ ਕਹਿੰਦੇ ਸਨ। ਪਾਂਡੇ ਨੇ ਕਿਹਾ,‘‘ਮੇਰਾ ਪੁੱਤਰ ਫ਼ੌਜ ’ਚ ਹੈ ਪਰ ਇਕ ਸਾਲ ਤੋਂ ਡਿਊਟੀ ’ਤੇ ਵਾਪਸ ਨਹੀਂ ਗਿਆ। ਅਸੀਂ ਉਸ ਨੂੰ ਡਿਊਟੀ ’ਤੇ ਜਾਣ ਲਈ ਕਹਿੰਦੇ ਰਹਿੰਦੇ ਸਨ ਪਰ ਉਹ ਇਸ ਗੱਲ ਤੋਂ ਗੁੱਸਾ ਹੋ ਜਾਂਦਾ ਸੀ। ਉਹ ਕਹਿੰਦਾ ਹੈ ਕਿ ਇਹ ਉਸ ਦਾ ਨਿੱਜੀ ਮਾਮਲਾ ਹੈ। ਬਾਅਦ ’ਚ ਉਹ ਰੀਵਾ ’ਚ ਰਹਿਣ ਲੱਗਾ ਅਤੇ ਮੰਗਲਵਾਰ ਸ਼ਾਮ ਪਿੰਡ ਆਉਣ ਤੋਂ ਬਾਅਦ ਉਸ ਨੇ ਸਾਡੇ ’ਤੇ ਗੋਲੀ ਚਲਾ ਦਿੱਤੀ।’’


DIsha

Content Editor

Related News