ਨਹਿਰੂ ਜਯੰਤੀ : ਮੋਦੀ ਨੇ ਟਵੀਟ ਕਰ ਦਿੱਤੀ ਸ਼ਰਧਾਂਜਲੀ, ਮਨਮੋਹਨ-ਸੋਨੀਆ ਨੇ ਵੀ ਕੀਤਾ ਨਮਨ

11/14/2019 10:33:22 AM

ਨਵੀਂ ਦਿੱਲੀ— ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਜਯੰਤੀ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪੀ.ਐੱਮ. ਮੋਦੀ ਨੇ ਵੀਰਵਾਰ ਸਵੇਰੇ ਟਵੀਟ ਕਰ ਕੇ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ। ਪੰਡਤ ਨਹਿਰੂ ਦੀ ਅੱਜ ਯਾਨੀ ਵੀਰਵਾਰ ਨੂੰ 130ਵੀਂ ਜਯੰਤੀ ਹੈ, ਇਸ ਮੌਕੇ ਦੇਸ਼ ਦੇ ਕਈ ਹਿੱਸਿਆਂ 'ਚ ਪ੍ਰੋਗਰਾਮ ਹੋ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਸ਼ਾਂਤੀਵਨ ਜਾ ਕੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਦਿੱਤੀ।

PunjabKesariਰਾਹੁਲ ਨੇ ਵੀ ਟਵੀਟ ਕਰ ਦਿੱਤੀ ਸ਼ਰਧਾਂਜਲੀ
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਦਿੱਤੀ। ਰਾਹੁਲ ਗਾਂਧੀ ਨੇ ਲਿਖਿਆ ਕਿ ਜਯੰਤੀ ਮੌਕੇ ਅਸੀਂ ਦੇਸ਼ ਦੇ ਪਹਿਲੇ ਪੀ.ਐੱਮ. ਜਵਾਹਰ ਲਾਲ ਨਹਿਰੂ ਨੂੰ ਨਮਨ ਕਰਦੇ ਹਾਂ। ਰਾਹੁਲ ਨੂੰ ਇਸ ਦੌਰਾਨ ਜਵਾਹਰ ਲਾਲ ਨਹਿਰੂ ਨੂੰ ਆਧੁਨਿਕ ਭਾਰਤ ਨੂੰ ਆਰਟੀਟੈਕਟ ਦੱਸਿਆ।

PunjabKesariਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕਾਂਗਰਸ ਪਾਰਟੀ ਵਲੋਂ ਵੀ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਾਂਗਰਸ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਜਵਾਹਰ ਲਾਲ ਨਹਿਰੂ ਦੇ ਵਿਚਾਰ ਨੂੰ ਟਵੀਟ ਕੀਤਾ।

PunjabKesari

14 ਨਵੰਬਰ ਨੂੰ ਹੋਇਆ ਸੀ ਜਨਮ
ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਹੋਇਆ ਸੀ। ਆਜ਼ਾਦੀ ਦੇ ਅੰਦੋਲਨ 'ਚ ਜਵਾਹਰ ਲਾਲ ਨਹਿਰੂ ਦੀ ਨਿਰਣਾਇਕ ਭੂਮਿਕਾ ਰਹੀ ਸੀ। 1964 'ਚ ਪੰਡਤ ਨਹਿਰੂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ 'ਚ ਮਨਾਇਆ ਜਾਣ ਲੱਗਾ। ਜਵਾਹਰ ਲਾਲ ਨਹਿਰੂ ਦਾ ਬੱਚਿਆਂ ਦੇ ਪ੍ਰਤੀ ਕਾਫ਼ੀ ਲਗਾਅ ਸੀ, ਇਹੀ ਕਾਰਨ ਰਿਹਾ ਕਿ ਉਹ ਬੱਚਿਆਂ 'ਚ 'ਚਾਚਾ ਨਹਿਰੂ' ਦੇ ਨਾਂ ਨਾਲ ਪ੍ਰਚਲਿਤ ਹੋਏ। ਇਸ ਤੋਂ ਪਹਿਲਾਂ ਬਾਲ ਦਿਵਸ ਯੂ.ਐੱਨ. ਦੀ ਤਾਰੀਕ ਅਨੁਸਾਰ 20 ਨਵੰਬਰ ਨੂੰ ਹੀ ਮਨਾਇਆ ਜਾਂਦਾ ਸੀ। ਜਵਾਹਰ ਲਾਲ ਨਹਿਰੂ 15 ਅਗਸਤ 1947 ਤੋਂ ਲੈ ਕੇ 27 ਮਈ 1964 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ।

PunjabKesariਅੱਜ ਵੀ ਰਾਜਨੀਤੀ ਦੇ ਕੇਂਦਰ 'ਚ ਦਿੱਸਦੇ ਹਨ ਨਹਿਰੂ
ਦੇਸ਼ ਦੇ ਪਹਿਲੇ ਪ੍ਰਧਾਨ ਮੰੰਤਰੀ ਰਹੇ ਜਵਾਹਰ ਲਾਲ ਨਹਿਰੂ ਅੱਜ ਵੀ ਰਾਜਨੀਤੀ ਦੇ ਕੇਂਦਰ 'ਚ ਹਮੇਸ਼ਾ ਦਿਖਾਈ ਪੈਂਦੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਹਮੇਸ਼ਾ ਕਈ ਵੱਡੇ ਮੌਕਿਆਂ 'ਤੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਜਵਾਹਰ ਲਾਲ ਨਹਿਰੂ ਦਾ ਨਾਂ ਲੈਂਦੀ ਹੈ, ਫਿਰ ਭਾਵੇਂ ਉਹ ਜੰਮੂ-ਕਸ਼ਮੀਰ ਦਾ ਮਸਲਾ ਹੋਵੇ, ਪਾਕਿਸਤਾਨ ਨਾਲ ਸੰਬੰਧ ਹੋਵੇ ਜਾਂ ਫਿਰ ਚੀਨ ਨਾਲ ਯੁੱਧ ਦੀ ਗੱਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਭਾਜਪਾ ਦੇ ਹਰ ਵੱਡੇ ਨੇਤਾ ਦੇ ਨਿਸ਼ਾਨੇ 'ਤੇ ਜਵਾਹਰ ਲਾਲ ਨਹਿਰੂ ਹੁੰਦੇ ਹਨ। ਇੰਨਾ ਹੀ ਨਹੀਂ ਭਾਜਪਾ ਨੇਤਾਵਾਂ ਵਲੋਂ ਕਈ ਵਾਰ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਸਰਦਾਰ ਪਟੇਲ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦੀ ਤਸਵੀਰ ਕੁਝ ਵੱਖ ਹੀ ਹੁੰਦੀ।

PunjabKesari


DIsha

Content Editor

Related News