ਬਰਾਤੀਆਂ ਦੀ ਕਾਰ ਅਤੇ ਟਰੱਕ ’ਚ ਭਿਆਨਕ ਟੱਕਰ, ਦੋ ਸਕੇ ਭਰਾਵਾਂ ਸਮੇਤ 5 ਦੀ ਮੌਤ

Tuesday, Jul 13, 2021 - 10:35 AM (IST)

ਬਰਾਤੀਆਂ ਦੀ ਕਾਰ ਅਤੇ ਟਰੱਕ ’ਚ ਭਿਆਨਕ ਟੱਕਰ, ਦੋ ਸਕੇ ਭਰਾਵਾਂ ਸਮੇਤ 5 ਦੀ ਮੌਤ

ਜੌਨਪੁਰ— ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਜਲਾਲਪੁਰ ਖੇਤਰ ਵਿਚ ਮੰਗਲਵਾਰ ਯਾਨੀ ਕਿ ਅੱਜ ਸਵੇਰੇ ਬਰਾਤੀਆਂ ਨਾਲ ਭਰੀ ਐੱਸ. ਯੂ. ਵੀ. ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਸਕੇ ਭਰਾਵਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਮੁੰਡਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਤ੍ਰਿਲੋਚਨ ਮਕਰਾ ਬਾਈਪਾਸ ਕੋਲ ਬਰਾਤੀਆਂ ਨਾਲ ਭਰੀ ਐੱਸ. ਯੂ. ਵੀ. ਕਾਰ ਅਤੇ ਟਰੱਕ ਵਿਚ ਆਹਮਣੇ-ਸਾਹਮਣੇ ਟੱਕਰ ਹੋ ਗਈ। 

ਟੱਕਰ ਇੰਨੀ ਭਿਆਨਕ ਸੀ ਕਿ ਇਕ ਹੀ ਪਿੰਡ ਦੇ 5 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਜ਼ਖਮੀ ਮੁੰਡੇ ਦੀ ਹਾਲਤ ਨਾਜ਼ੁਕ ਹੈ। ਉਸ ਨੂੰ ਟਰਾਮਾ ਸੈਂਟਰ ਲਈ ਰੈਫਰ ਕਰ ਦਿੱਤਾ ਗਿਆ। ਸਿਕਰਾਰਾ ਥਾਣਾ ਖੇਤਰ ਦੇ ਬਾਂਕੀ ਪਿੰਡ ਵਾਸੀ ਨਨਕਊ ਸਿੰਘ (45), ਹੌਸਲਾ ਪ੍ਰਸਾਦ (54), ਅਨੁਗ੍ਰਹਿ ਪ੍ਰਤਾਪ ਸਿੰਘ (17) ਪੁੱਤਰ ਵਿਵੇਕ ਸਿੰਘ, ਛੋਟੂ ਸਿੰਘ (17) ਪੁੱਤਰ ਸੁਸ਼ੀਲ ਸਿੰਘ, ਪ੍ਰਭੂ ਦੇਵ (14) ਪੁੱਤਰ ਵਿਵੇਕ ਸਿੰਘ, ਰਾਜਵੀਰ ਸਿੰਘ (18) ਐੱਸ. ਯੂ. ਵੀ. ਗੱਡੀ ਤੋਂ ਚੰਦੌਲੀ ਬਰਾਤ ਵਿਚ ਆਏ ਸਨ। ਜਿੱਥੋਂ ਸਾਰੇ ਤੜਕੇ ਬਾਂਕੀ ਸਿਕਰਾਰਾ ਆਉਣ ਲਈ ਨਿਕਲੇ ਸਨ।

ਜਲਾਲਪੁਰ ਥਾਣਾ ਇਲਾਕੇ ਦੇ ਮਕਰਾ ਬਾਈਪਾਸ ਤ੍ਰਿਲੋਚਨ ਪਹੁੰਚੇ ਸਨ ਕਿ ਤਾਂ ਜੌਨਪੁਰ ਵੱਲ ਵਾਰਾਣਸੀ ਜਾ ਰਹੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਰਾਜਵੀਰ ਸਿੰਘ ਦੀ ਹਾਲਤ ਗੰਭੀਰ ਹੈ। ਘਟਨਾ ਦੀ ਜਾਣਕਾਰੀ ਹੋਣ ’ਤੇ ਜ਼ਿਲ੍ਹਾ ਅਧਿਕਾਰੀ ਮਨੀਸ਼ ਕੁਮਾਰ ਵਰਮਾ, ਪੁਲਸ ਅਧਿਕਾਰੀ ਅਜੇ ਸਾਹਨੀ ਸਮੇਤ ਜਲਾਲਪੁਰ ਥਾਣੇ ਦੀ ਪੁਲਸ ਪਹੁੰਚ ਗਈ ਹੈ। ਸਾਰੀਆਂ ਲਾਸ਼ਾਂ ਨੂੰ ਗੱਡੀ ’ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।


author

Tanu

Content Editor

Related News