ਭਰਾ ਦੇ ਹੰਝੂ ਨਾ ਦੇਖ ਸਕਿਆ ਨਰੇਸ਼ ਟਿਕੈਤ, ਰਾਤ ਨੂੰ ਹੀ ਕਾਫਿਲਾ ਲੈ ਤੁਰਿਆ ਗਾਜ਼ੀਪੁਰ ਬਾਰਡਰ

Friday, Jan 29, 2021 - 12:29 AM (IST)

ਭਰਾ ਦੇ ਹੰਝੂ ਨਾ ਦੇਖ ਸਕਿਆ ਨਰੇਸ਼ ਟਿਕੈਤ, ਰਾਤ ਨੂੰ ਹੀ ਕਾਫਿਲਾ ਲੈ ਤੁਰਿਆ ਗਾਜ਼ੀਪੁਰ ਬਾਰਡਰ

ਚੰਡੀਗੜ੍ਹ - ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ 'ਤੇ ਪੁਲਸ ਸਰਗਰਮ ਹੋ ਗਈ ਹੈ। ਗਾਜ਼ੀਪੁਰ ਬਾਰਡਰ 'ਤੇ ਭਾਰੀ ਗਿਣਤੀ ਵਿੱਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੌਰਾਨ ਜੀਂਦ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰਾ ਰਾਕੇਸ਼ ਟਿਕੈਤ ਦੇ ਸਮਰਥਨ ਵਿੱਚ ਕਿਸਾਨਾਂ ਨੇ ਹਰਿਆਣਾ ਦੇ ਜੀਂਦ-ਚੰਡੀਗੜ੍ਹ ਮਾਰਗ ਨੂੰ ਕੰਡੇਲਾ ਵਿੱਚ ਜਾਮ ਕਰ ਦਿੱਤਾ ਹੈ। ਇਸ ਦੌਰਾਨ ਆਪਣੇ ਭਰਾ ਦੇ ਹੰਝੂ ਨਾ ਦੇਖ ਸਕਿਆ ਨਰੇਸ਼ ਟਿਕੈਤ ਨੇ ਵਾਪਸ ਮੁੜਨ ਦਾ ਫੈਸਲਾ ਲਿਆ ਅਤੇ ਰਾਤ ਨੂੰ ਹੀ ਲੱਖਾਂ ਦਾ ਕਾਫਿਲਾ ਲੈ ਕੇ ਗਾਜ਼ੀਪੁਰ ਬਾਰਡਰ ਲਈ ਰਵਾਨਾ ਹੋ ਗਿਆ।

ਰਾਕੇਸ਼ ਟਿਕੈਤ ਦੇ ਵੱਡੇ ਭਰਾ ਨਰੇਸ਼ ਟਿਕੈਤ ਨੇ ਇੱਥੇ ਪੰਚਾਇਤ ਨੂੰ ਸੰਬੋਧਿਤ ਕਰਦੇ ਹੋਏ ਐਲਾਨ ਕਰ ਦਿੱਤਾ ਕਿ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਮੁਜ਼ੱਫਰਨਗਰ ਸ਼ਹਿਰ ਦੇ ਸਰਕਾਰੀ ਇੰਟਰ ਕਾਲਜ ਵਿੱਚ ਮਹਾਪੰਚਾਇਤ ਬੁਲਾਈ ਜਾਵੇਗੀ। ਨਰੇਸ਼ ਟਿਕੈਤ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣਗੇ। ਇਸ ਪੰਚਾਇਤ ਵਿੱਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

ਦੱਸ ਦਈਏ ਕਿ ਮੁਜ਼ੱਫਰਨਗਰ ਵਿੱਚ ਰਾਕੇਸ਼ ਟਿਕੈਤ ਦੇ ਸਮਰਥਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਿਸੌਲੀ ਪਿੰਡ ਪਹੁੰਚ ਗਏ। ਇੱਥੇ ਟਿਕੈਤ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਹ ਸਮਰਥਕ ਗਾਜ਼ੀਪੁਰ ਬਾਰਡਰ 'ਤੇ ਰਾਕੇਸ਼ ਟਿਕੈਤ ਦੇ ਭਾਵੁਕ ਹੋਣ ਕਾਰਨ ਗ਼ੁੱਸੇ ਵਿੱਚ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸੜਕਾਂ 'ਤੇ ਉਤਰੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਰਾਕੇਸ਼ ਟਿਕੈਤ ਤੋਂ ਪਹਿਲਾਂ ਪੁਲਸ ਸਾਨੂੰ ਗ੍ਰਿਫਤਾਰ ਕਰੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News