ਜੱਟ ਸਿੱਖ ਨੌਜਵਾਨ ਦੀ ਜਿੱਦ ਅੱਗੇ ਝੁੱਕੇ ਪਰਿਵਾਰ ਵਾਲੇ, ਪੜ੍ਹੋ ਪੂਰੀ ਖਬਰ (ਤਸਵੀਰਾਂ)

10/22/2016 10:33:31 AM

ਕੁਰੂਕੁਸ਼ੇਤਰ— ਹਰਿਆਣਾ ਦਾ ਜੱਟ ਸਿੱਖ ਨੌਜਵਾਨ ਨਹਿਰ ''ਚੋਂ ਲਾਸ਼ਾਂ ਕੱਢ ਕੇ ਜਦੋਂ ਘਰ ਪੁੱਜਦਾ ਹੈ ਤਾਂ ਉਸ ਦੇ ਪਰਿਵਾਰ ਵਾਲੇ ਹੰਗਾਮਾ ਕਰ ਦਿੰਦੇ ਹਨ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਚੰਗੀ ਖੇਤੀ ਛੱਡ ਕੇ ਉਨ੍ਹਾਂ ਦਾ ਬੇਟਾ ਗਲੀਆਂ ਸੜੀਆਂ ਲਾਸ਼ਾਂ ਕੱਢਣ ''ਚ ਲੱਗਾ ਹੋਇਆ ਹੈ, ਜਦੋਂ ਕਿ ਪ੍ਰਗਟ ਸਿੰਘ ਦੀ ਜਿੱਦ ਅਤੇ ਜੁਨੂੰਨ ਅੱਗੇ ਪਰਿਵਾਰ ਝੁੱਕ ਗਿਆ ਅਤੇ ਪ੍ਰਗਟ ਦੀ ਸੇਵਾ ਦਾ ਦਾਇਰਾ ਦਿਨ-ਪ੍ਰਤੀ-ਦਿਨ ਵਧਦਾ ਚੱਲਾ ਗਿਆ। ਜੱਟ ਸਿੰਘ ਦੇ ਜੁਨੂੰਨ ਨੂੰ ਦੇਖ ਕੇ ਨੇੜੇ-ਤੇੜੇ ਦੇ ਨੌਜਵਾਨਾਂ ਦਾ ਸਮੂਹ ਵੀ ਹੁਣ ਉਨ੍ਹਾਂ ਤੋਂ ਟਰੇਨਿੰਗ ਲੈ ਰਿਹਾ ਹੈ। ਦਿਨ ''ਚ ਇਕ ਘੰਟਾ ਭਾਖੜਾ ਨਹਿਰ ''ਚ ਉਨ੍ਹਾਂ ਦੀ ਟਰੇਨਿੰਗ ਚੱਲਦੀ ਹੈ। ਹੁਣ ਤਾਂ ਪ੍ਰਗਟ ਸਿੰਘ ਆਪਣੀਆਂ 2 ਮਾਸੂਮ ਬੇਟੀਆਂ ਨੂੰ ਵੀ ਨਹਿਰ ''ਚ ਉਤਾਰਨ ਦੀ ਤਿਆਰੀ ਕਰ ਰਹੇ ਹਨ। ਨਹਿਰ ਦੇ ਨੇੜੇ-ਤੇੜੇ ਦੇ ਮਗਰਮੱਛਾਂ ਦਾ ਬਸੇਰਾ ਬਣਿਆ ਹੋਇਆ ਹੈ, ਜਿਸ ਨਾਲ ਪਿੰਡ ਵਾਸੀ ਡਰੇ ਰਹਿੰਦੇ ਹਨ। ਪ੍ਰਗਟ ਸਿੰਘ ਖੂੰਖਾਰ ਮਗਰਮੱਛਾਂ ਨਾਲ ਵੀ ਭਿੜ ਜਾਂਦੇ ਹਨ। ਉਨ੍ਹਾਂ ਨੇ ਦਰਜਨਾਂ ਮਗਰਮੱਛਾਂ ਨੂੰ ਜ਼ਿੰਦਾ ਫੜ ਕੇ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ।
ਪ੍ਰਗਟ ਸਿੰਘ ਨੂੰ ਸ਼ੌਹਰਤ ਬਹੁਤ ਮਿਲ ਰਹੀ ਹੈ। ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੇ ਉਨ੍ਹਾਂ ਦੀ ਕਈ ਵਾਰ ਪਿੱਠ ਥਪਥਪਾਈ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਅੱਜ ਤੱਕ ਕੋਈ ਉਤਸ਼ਾਹ ਨਹੀਂ ਮਿਲਿਆ। ਇਸ ਗੱਲ ਦਾ ਮਲਾਲ ਪ੍ਰਗਟ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੈ। ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਮਾਜ ਸੇਵਾ ਕਰ ਕੇ ਦਿਲੀ ਸੁਕੂਨ ਮਿਲਦਾ ਹੈ, ਜੋਂ ਉਹ ਗਲੀਆਂ ਸੜੀਆਂ ਲਾਸ਼ਾਂ ਕੱਢ ਕੇ ਪਰਿਵਾਰ ਵਾਲਿਆਂ ਨੂੰ ਸੌਂਪਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਪਰਿਵਾਰ ਦੇ ਲੋਕ ਨਹਿਰ ''ਚ ਡੁੱਬ ਕੇ ਮੌਤ ਦਾ ਸ਼ਿਕਾਰ ਹੋਏ ਹੁੰਦੇ ਹਨ, ਜੋ ਖੁਦ ਵੀ ਅਜਿਹੀ ਹਾਲਤ ''ਚ ਗਲੀਆਂ-ਸੜੀਆਂ ਲਾਸ਼ਾਂ ਨੂੰ ਹੱਥ ਲਾਉਣ ਤੋਂ ਬਚਦੇ ਹਨ। ਉਹ ਆਪਣੇ ਖਾਸ ਅਨੁਭਵ ਦੱਸਦੇ ਹਨ ਕਿ ਅਜਿਹੇ ਸਮੇਂ ''ਚ ਪਰਿਵਾਰ ਵਾਲੇ ਕੰਨ ''ਤੇ ਫੋਨ ਲਾ ਕੇ ਇੱਧਰ-ਉੱਧਰ ਦੇਖਣ ਲੱਗਦੇ ਹਨ। ਅਜਿਹੀ ਹਾਲਤ ''ਚ ਗਲੀਆਂ-ਸੜੀਆਂ ਲਾਸ਼ਾਂ ਨੂੰ ਖੁਦ ਆਪਣੇ ਹੱਥੀਂ ਪ੍ਰਗਟ ਸਿੰਘ ਕੱਢਦੇ ਹਨ ਅਤੇ ਉਨ੍ਹਾਂ ਨੂੰ ਸੰਸਕਾਰ ਲਈ ਪਰਿਵਾਰ ਵਾਲਿਆਂ ਤੱਕ ਪਹੁੰਚਾਉਂਦੇ ਹਨ।


Disha

News Editor

Related News