ਮਾਮਲਾ ਮਰਾਠਾ ਰਿਜ਼ਰਵੇਸ਼ਨ ਦਾ, ਜਰਾਂਗੇ ਨੇ ਫਿਰ ਸ਼ੁਰੂ ਕੀਤੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ
Sunday, Jan 26, 2025 - 01:00 AM (IST)
ਜਾਲਨਾ, (ਭਾਸ਼ਾ)- ਰਿਜ਼ਰਵੇਸ਼ਨ ਅਧਿਕਾਰ ਵਰਕਰ ਮਨੋਜ ਜਰਾਂਗੇ ਨੇ ਮਰਾਠਿਆਂ ਲਈ ‘ਹੋਰਨਾਂ ਪੱਛੜੇ ਵਰਗਾਂ’ (ਓ.ਬੀ.ਸੀ.) ਦੇ ਕੋਟੇ ਅਧੀਨ ਰਿਜ਼ਰਵੇਸ਼ਨ ਦੀ ਮੰਗ ਕਰਦੇ ਹੋਏ ਸ਼ਨੀਵਾਰ ਮੁੜ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਪਿਛਲੇ 16 ਮਹੀਨਿਆਂ ’ਚ ਇਹ ਉਨ੍ਹਾਂ ਦੀ ਸੱਤਵੀਂ ਭੁੱਖ ਹੜਤਾਲ ਹੈ। ਰਿਜ਼ਰਵੇਸ਼ਨ ਦੀ ਮੰਗ ਦੇ ਨਾਲ ਹੀ ਜਰਾਂਗੇ ਨੇ ਸਰਪੰਚ ਸੰਤੋਸ਼ ਦੇਸ਼ਮੁਖ ਦੇ ਕਤਲ ’ਚ ਸ਼ਾਮਲ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਵੀ ਕੀਤੀ ਹੈ।
ਜਰਾਂਗੇ ਉਸ ਡਰਾਫਟ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ ਜੋ ਕੁਨਬੀਆਂ ਨੂੰ ‘ਹੋਰਨਾਂ ਪੱਛੜੇ ਵਰਗਾਂ (ਓ. ਬੀ. ਸੀ.) ਸ਼੍ਰੇਣੀ ਅਧੀਨ ਰਿਜ਼ਰਵੇਸ਼ਨ ਪ੍ਰਦਾਨ ਕਰਨ ਤੇ ਉਨ੍ਹਾਂ ਨੂੰ ਮਰਾਠਾ ਭਾਈਚਾਰੇ ਦੇ ‘ਖੂਨ ਦੇ ਰਿਸ਼ਤੇਦਾਰ’ ਮੰਨਦਾ ਹੈ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਮਰਾਠਾ ਭਾਈਚਾਰੇ ਦੀਆਂ ਮੰਗਾਂ ਵੱਲ ਧਿਆਨ ਦੇਣਗੇ, ਜਿਸ ’ਚ ਉਨ੍ਹਾਂ ਨੂੰ ਓ. ਬੀ. ਸੀ. ਸ਼੍ਰੇਣੀ ’ਚ ਸ਼ਾਮਲ ਕਰਨਾ ਤੇ ਦੇਸ਼ਮੁਖ ਨੂੰ ਇਨਸਾਫ਼ ਦਿਵਾਉਣਾ ਸ਼ਾਮਲ ਹੈ।