ਜੰਮੂ : ਤਵੀ ਨਦੀ 'ਚ ਅਚਾਨਕ ਵਧਿਆ ਪਾਣੀ, ਹਵਾਈ ਫੌਜ ਨੇ ਬਚਾਈਆਂ 2 ਜ਼ਿੰਦਗੀਆਂ

08/19/2019 2:27:48 PM

ਜੰਮੂ- ਜੰਮੂ-ਕਸ਼ਮੀਰ 'ਚ ਸੋਮਵਾਰ ਨੂੰ ਤਵੀ ਨਦੀ 'ਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ। ਅਚਾਨਕ ਤਵੀ ਨਦੀ ਦਾ ਵਹਾਅ ਤੇਜ਼ ਹੋ ਗਿਆ, 2 ਲੋਕ ਫਸੇ ਸਨ। 2 ਲੋਕਾਂ ਨੂੰ ਹਵਾਈ ਫੌਜ ਦੇ ਐੱਮ-17 ਹੈਲੀਕਾਪਟਰ ਜ਼ਰੀਏ ਬਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੋਕ ਨਿਰਮਾਣ ਅਧੀਨ ਪੁਲ ਦੇ ਇਕ ਪਿਲਰ 'ਚ ਫਸ ਗਏ ਸਨ। ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਇਹ ਹਾਦਸਾ ਵਾਪਰਿਆ। 

 

ਸੂਚਨਾ ਮਿਲਦੇ ਹੀ ਹਵਾਈ ਫੌਜ ਦਾ ਹੈਲੀਕਾਪਟਰ ਦੋਹਾਂ ਨੂੰ ਬਚਾਉਣ ਲਈ ਪਹੁੰਚੀ। ਜਦੋਂ ਹਵਾਈ ਫੌਜ ਬਚਾਉਣ ਪਹੁੰਚੀ ਤਾਂ ਰੈਸਕਿਊ ਆਪਰੇਸ਼ਨ ਦੌਰਾਨ ਰੱਸੀ ਟੁੱਟ ਗਈ। ਇਸ ਤੋਂ ਬਾਅਦ ਹਵਾਈ ਫੌਜ ਨੇ ਮੁੜ ਰੈਸਕਿਊ ਆਪਰੇਸ਼ਨ ਚਲਾਇਆ ਅਤੇ ਰੱਸੀ ਦੇ ਸਹਾਰੇ ਦੋਹਾਂ ਨੂੰ ਬਚਾਇਆ।

 

 


Tanu

Content Editor

Related News