ਜੰਮੂ ਦੇ ਇਤਿਹਾਸਕ ਚੌਕ ਦਾ ਨਾਂਅ ਬਦਲ ਕੇ ''ਭਾਰਤ ਮਾਤਾ ਚੌਕ'' ਰੱਖਿਆ ਗਿਆ

03/02/2020 11:03:55 AM

ਜੰਮੂ— ਧਾਰਾ-370 ਹਟਾਏ ਜਾਣ ਤੋਂ ਬਾਅਦ ਬਣੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਬਾਅਦ ਜੰਮੂ-ਕਸ਼ਮੀਰ 'ਚ ਅਹਿਮ ਬਦਲਾਅ ਸ਼ੁਰੂ ਹੋ ਗਏ ਹਨ। ਜੰਮੂ ਦੇ ਇਤਿਹਾਸਕ ਸਿਟੀ ਚੌਕ ਦਾ ਨਾਂਅ ਬਦਲ ਦਿੱਤਾ ਗਿਆ ਹੈ, ਹੁਣ ਇਹ ਚੌਕ 'ਭਾਰਤ ਮਾਤਾ ਚੌਕ' ਦੇ ਨਾਂਅ ਤੋਂ ਜਾਣਿਆ ਜਾਵੇਗਾ। ਇਸ ਸੰਬੰਧ 'ਚ ਭਾਜਪਾ ਪਾਰਟੀ ਦੀ ਅਗਵਾਈ ਵਾਲੇ ਜੰਮੂ ਨਗਰ ਨਿਗਮ ਦੀ ਆਮ ਸਭਾ ਨੇ ਪ੍ਰਸਤਾਵ 'ਤੇ ਮੋਹਰ ਲਾਈ ਸੀ, ਜਿਸ ਤੋਂ ਬਾਅਦ ਹੁਣ ਚੌਕ ਦਾ ਨਾਂਅ ਬਦਲ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ। ਚੌਕ ਦਾ ਨਾਂਅ ਬਦਲੇ ਜਾਣ ਨਾਲ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆਈ। ਇਸ ਫੈਸਲੇ ਦਾ ਜ਼ਿਆਦਾਤਰ ਲੋਕਾਂ ਨੇ ਸਵਾਗਤ ਕੀਤਾ ਹੈ ਪਰ ਜੰਮੂ ਨਗਰ ਨਿਗਮ ਨੇ ਨਾਂਅ ਬਦਲਣ ਦੀ ਥਾਂ 'ਤੇ ਵਿਕਾਸ ਅਤੇ ਸਵੱਛਤਾ 'ਤੇ ਵੱਧ ਜ਼ੋਰ ਦੇਣ ਦੀ ਅਪੀਲ ਕੀਤੀ ਹੈ।

ਇਸ ਮਾਮਲੇ 'ਚ ਭਾਜਪਾ ਦੀ ਸੀਨੀਅਰ ਨੇਤਾ ਅਤੇ ਜੰਮੂ ਨਗਰ ਨਿਗਮ ਦੀ ਡਿਪਟੀ ਮੇਅਰ ਪੂਰਨਿਮਾ ਸ਼ਰਮਾ ਨੇ ਦੱਸਿਆ ਕਿ ਮੈਂ ਤਕਰੀਬਨ 4 ਮਹੀਨੇ ਪਹਿਲਾਂ ਆਮ ਸਭਾ 'ਚ ਇਕ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਪ੍ਰਸਤਾਵ 'ਚ ਜਨਤਾ ਦੀ ਮੰਗ 'ਤੇ ਸਿਟੀ ਚੌਕ ਦਾ ਨਾਂਅ ਬਦਲ ਕੇ 'ਭਾਰਤ ਮਾਤਾ ਚੌਕ' ਕਰਨ ਦੀ ਗੱਲ ਆਖੀ ਗਈ ਸੀ। ਉਨ੍ਹਾਂ ਦੱਸਿਆ ਕਿ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਗਈ ਅਤੇ ਸਿਟੀ ਚੌਕ ਦਾ ਨਾਂਅ ਬਦਲ ਦਿੱਤਾ ਗਿਆ, ਜੋ ਹੁਣ ਭਾਰਤ ਮਾਤਾ ਚੌਕ ਦੇ ਨਾਂਅ ਤੋਂ ਜਾਣਿਆ ਜਾਵੇਗਾ। ਜੰਮੂ ਨਗਰ ਨਿਗਮ ਦਾ ਚੌਕ 'ਚ ਭਾਰਤ ਮਾਤਾ ਚੌਕ ਨਾਂ ਤੋਂ ਇਕ ਬੋਰਡ ਲਾਇਆ ਗਿਆ ਹੈ, ਜੋ ਕਿ ਚਾਰ ਰੁੱਝੇ ਹੋਏ ਬਜ਼ਾਰਾਂ ਨੂੰ ਜੋੜਦਾ ਹੈ, ਜਿਸ 'ਚ ਰਘੂਨਾਥ ਮੰਦਰ, ਸੁਪਰ ਮਾਰਕੀਟ, ਸ਼ਾਲੀਮਾਰ ਅਤੇ ਕਨਕ ਮੰਡੀ ਸ਼ਾਮਲ ਹਨ।


Tanu

Content Editor

Related News