ਕਸ਼ਮੀਰ ਦੀ ਸੂਫ਼ੀ ਚਿੱਤਰਕਾਰ ਲੋਕਾਂ ਨੂੰ ਦੇ ਰਹੀ ਸਲਾਹ, ਆਰਟ ਨੂੰ ਬਣਾ ਲਵੋ ਆਪਣੀ ਥੈਰੇਪੀ

Friday, Sep 11, 2020 - 04:52 PM (IST)

ਕਸ਼ਮੀਰ ਦੀ ਸੂਫ਼ੀ ਚਿੱਤਰਕਾਰ ਲੋਕਾਂ ਨੂੰ ਦੇ ਰਹੀ ਸਲਾਹ, ਆਰਟ ਨੂੰ ਬਣਾ ਲਵੋ ਆਪਣੀ ਥੈਰੇਪੀ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੀ 20 ਸਾਲਾ ਵਿਦਿਆਰਥਣ ਬਦਰ-ਉਨ-ਨਿਸਾ ਭੱਟ ਇੰਨੀਂ ਦਿਨੀਂ ਸਾਰਿਆਂ ਲਈ ਪ੍ਰੇਰਨਾ ਬਣ ਗਈ ਹੈ। ਸੂਫ਼ੀ ਪਰੰਪਰਾਵਾਂ ਦੇ ਪ੍ਰਭਾਵ 'ਚ, ਬਦਰ ਨੇ ਬਹੁਤ ਛੋਟੀ ਉਮਰ 'ਚ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਨਾ ਸਿਰਫ਼ ਦਰਵੇਸ਼ਾਂ ਦੇ ਸਕੈਚ ਬਣਾਉਂਦੀ ਹੈ ਸਗੋਂ ਉਨ੍ਹਾਂ ਦਾ ਫੋਕਸ ਉਨ੍ਹਾਂ ਸੂਫ਼ੀ ਬੀਬੀਆਂ 'ਤੇ ਵੀ ਹੈ, ਜਿਨ੍ਹਾਂ ਨੂੰ ਕੰਟਪਰੇਰੀ ਸੂਫ਼ੀ ਆਰਟ 'ਚ ਸਥਾਨ ਨਹੀਂ ਮਿਲਿਆ।

ਬਦਰ ਕਹਿੰਦੀ ਹੈ,''ਪਹਿਲੀ ਜਮਾਤ 'ਚ ਮੇਰੀ ਮਾਂ ਮਦਦ ਕਰਦੀ ਸੀ ਅਤੇ ਫਿਰ 5ਵੀਂ ਤੋਂ ਬਾਅਦ ਮੈਂ ਸਿਖਲਾਈ ਲਈ, ਜੋ ਕਿ 10ਵੀਂ ਤੱਕ ਜਾਰੀ ਰਹੀ। ਉਨ੍ਹਾਂ ਨੇ ਵਿਦੇਸ਼ੀ ਬੀਬੀ ਨਾਲ ਵਰਕਸ਼ਾਪ ਵੀ ਲਗਾਈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਆਰਟ ਨੂੰ ਥੈਰੇਪੀ ਦੀ ਤਰ੍ਹਾਂ ਲੈਣਾ ਚਾਹੀਦਾ ਅਤੇ ਇਸ ਨਾਲ ਦਿਮਾਗ਼ ਸ਼ਾਂਤ ਰਹਿੰਦਾ ਹੈ ਅਤੇ ਮੈਂ ਕਿਵੇਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕਦੀ ਹਾਂ। ਸੂਫ਼ੀ ਪੇਂਟਰ ਦੇ ਤੌਰ 'ਤੇ ਆਪਣੀ ਯਾਤਰਾ ਬਾਰੇ ਦੱਸਦੇ ਹੋਏ ਬਦਰ ਨੇ ਕਿਹਾ,''ਮੈਂ ਨਬੀਆਂ ਦੀ ਕਹਾਣੀ ਤੋਂ ਬਹੁਤ ਪ੍ਰੇਰਿਤ ਹੁੰਦੀ ਸੀ। 8ਵੀਂ ਜਮਾਤ ਤੋਂ ਹੀ ਮੈਂ ਉਨ੍ਹਾਂ ਬਾਰੇ ਸੁਣਦੀ ਸੀ। ਸਾਡੇ ਕਲਚਰ 'ਚ ਕੁਝ ਸੂਫ਼ੀ ਅਜਿਹੇ ਹਨ, ਜਿਨ੍ਹਾਂ ਬਾਰੇ ਸਾਡੀ ਸਿੱਖਿਆ 'ਚ ਵੀ ਜ਼ਿਕਰ ਹੈ। 

ਉਸ ਨੇ ਕਿਹਾ,''ਲੋਕ ਜ਼ਿਆਦਾਤਰ ਉਹ ਚਿੱਤਰ ਬਣਾਉਂਦੇ ਹਨ, ਜੋ ਲੈਂਡਸਕੇਪ ਦੇ ਹੁੰਦੇ ਹਨ, ਮੈਂ ਉਹ ਬਣਾਉਂਦੀ ਹਾਂ, ਜਿਸ ਨੇ ਕੁਦਰਤ ਨੂੰ ਬਣਾਇਆ ਹੈ। ਮੈਂ ਵਿਸ਼ਵ ਨਾਲ ਸੂਫ਼ੀ ਨਜ਼ਰੀਏ ਨੂੰ ਵੰਡ ਕੇ ਖੁਸ਼ ਹੁੰਦੀ ਹਾਂ। ਉਸ ਨੇ ਕਿਹਾ ਕਿ ਉਸ ਨੂੰ ਪਸੰਦ ਹੈ ਕਿਉਂਕਿ ਸੂਫ਼ੀ ਚਿੱਤਰ ਅਮਨ ਅਤੇ ਪਿਆਰ ਦਾ ਸੰਦੇਸ਼ ਦਿੰਦੇ ਹਨ। ਬਦਰ ਕਹਿੰਦੀ ਹੈ ਕਿ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਚਿੱਤਰ ਇਕ ਖੋਜ ਹੈ। ਮੈਨੂੰ ਪਰਸ਼ੀਅਨ ਅਤੇ ਅਰਬ ਭਾਸ਼ਾ ਦੀ ਵੀ ਸ਼ੌਂਕ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰੰਗ ਸਮੀਕਰਨ ਤੋਂ ਵੱਧ ਦਮਦਾਰ ਹੁੰਦੇ ਹਨ।


author

DIsha

Content Editor

Related News