ਜੰਮੂ ਕਸ਼ਮੀਰ ਪੁਲਸ ਦੀ ਗੁੰਮਰਾਹ ਨੌਜਵਾਨਾਂ ਨੂੰ ਘਰ ਮੁੜਨ ਦੀ ਅਪੀਲ, ਕਿਹਾ-ਰਾਸ਼ਟਰ ਨਿਰਮਾਣ ਲਈ ਕੰਮ ਕਰੋ

07/25/2020 1:46:42 PM

ਸ਼੍ਰੀਨਗਰ- ਜੰਮੂ-ਕਸ਼ਮੀਰ ਨੂੰ ਅੱਤਵਾਦ ਮੁਕਤ ਕਰਨ 'ਚ ਜੁਟੇ ਸੁਰੱਖਿਆ ਦਸਤੇ ਅਤੇ ਸਥਾਨਕ ਪੁਲਸ ਟੀਮ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਅੱਤਵਾਦ ਦਾ ਸਾਥ ਛੱਡ ਆਪਣੇ ਘਰ ਵਾਪਸ ਆ ਜਾਣ। ਮੀਡੀਆ ਨਾਲ ਗੱਲਬਾਤ ਦੌਰਾਨ ਆਈ.ਜੀ. ਵਿਜੇ ਕੁਮਾਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਅੱਤਵਾਦ ਦਾ ਸਾਥ ਛੱਡ ਕੇ ਘਰ ਵਾਪਸ ਆ ਜਾਓ। ਉਨ੍ਹਾਂ ਨੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਲਈ ਕੰਮ ਕਰਨ ਅਤੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਜੂਨ ਤੱਕ ਕਰੀਬ 67 ਨੌਜਵਾਨ ਮੁੰਡਿਆਂ ਨੇ ਅੱਤਵਾਦੀ ਸੰਗਠਨ ਨਾਲ ਰਲ ਗਏ। ਇਨ੍ਹਾਂ 'ਚੋਂ 24 ਮਾਰੇ ਗਏ, 12 ਗ੍ਰਿਫਤਾਰ ਕੀਤੇ ਗਏ ਅਤੇ ਬਾਕੀ ਬਚੇ ਨੌਜਵਾਨ ਹਾਲੇ ਸਰਗਰਮ ਹਨ। ਉਨ੍ਹਾਂ ਨੇ ਦੱਸਿਆ ਕਿ ਸਾਲ 2019 'ਚ ਜਨਵਰੀ ਤੋਂ ਲੈ ਕੇ ਜੂਨ ਤੱਕ ਦੇ ਮਹੀਨੇ 'ਚ 129 ਨੌਜਵਾਨ ਅੱਤਵਾਦੀ ਦੀ ਰਾਹ 'ਤੇ ਚੱਲ ਪਏ ਸਨ।

ਉੱਥੇ ਹੀ ਦੱਸਣਯੋਗ ਹੈ ਕਿ ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਸੁਰੱਖਿਆ ਦਸਤਿਆਂ ਨਾਲ ਸ਼ਨੀਵਾਰ ਹੋਏ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਹਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਬਾਹਰੀ ਖੇਤਰ 'ਚ ਸਥਿਤ ਰਨਬੀਰਗੜ੍ਹ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਸ਼ਨੀਵਾਰ ਸਵੇਰੇ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਚਲਾਈ। ਉਨ੍ਹਾਂ ਨੇ ਦੱਸਿਆ ਕਿ ਤਲਾਸ਼ ਦੌਰਾਨ ਅੱਤਵਾਦੀਆਂ ਨੇ ਫੋਰਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ 'ਚ ਸੁਰੱਖਿਆ ਦਸਤਿਆਂ ਨੇ ਵੀ ਗੋਲੀਬਾਰੀ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਇਸ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਹਨ।
 


DIsha

Content Editor

Related News