ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ''ਚ ਸ਼ਾਮਲ 5 ਤਸਕਰ ਗ੍ਰਿਫ਼ਤਾਰ
Friday, Jan 10, 2025 - 02:20 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਅਨੰਤਨਾਗ ਜ਼ਿਲ੍ਹੇ 'ਚ 2 ਵੱਖ-ਵੱਖ ਘਟਨਾਵਾਂ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ 5 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਤੋਂ ਪਾਬੰਦੀਸ਼ੁਦਾ ਪਦਾਰਥ ਬਰਾਮਦ ਕੀਤੇ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਲਮੁੱਲਾ ਸੰਗਮ 'ਤੇ ਨਿਯਮਿਤ ਜਾਂਚ ਦੌਰਾਨ ਇਕ ਵਾਹਨ ਨੂੰ ਰੋਕਿਆ ਗਿਆ ਅਤੇ ਨਿਰੀਖਣ ਕਰਨ 'ਤੇ ਤਿੰਨ ਵਿਅਕਤੀਆਂ ਕੋਲੋਂ ਕੋਡੀਨ ਫਾਸਫੇਟ ਦੀਆਂ 21 ਬੋਤਲਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੀ ਪਛਾਣ ਕੁਚਮੁੱਲਾ ਤ੍ਰਾਲ ਦੇ ਵਾਸੀ ਜਾਵੇਦ ਅਹਿਮਦ ਸ਼ੇਖ, ਕਨਿਹਾਮਾ ਨੌਗਾਮ, ਸ਼੍ਰੀਨਗਰ ਦੇ ਵਾਸੀ ਮੁਹੰਮਦ ਅਲਤਾਫ਼ ਸ਼ੇਖ ਅਤੇ ਚਾਰਸੂ ਅਵੰਤੀਪੋਰਾ ਦੇ ਵਾਸੀ ਮੁਹੰਮਦ ਹਾਰੂਨ ਪੈਰੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : HMPV ਵਾਇਰਸ ਤੋਂ ਬਾਅਦ ਫੈਲੀ ਇਕ ਹੋਰ ਬੀਮਾਰੀ, ਅਚਾਨਕ ਗੰਜੇ ਹੋ ਰਹੇ ਲੋਕ
ਉਨ੍ਹਾਂ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਲ ਹੀ ਵਾਹਨ ਸਮੇਤ ਤਸਕਰੀ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਇਕ ਹੋਰ ਮੁਹਿੰਮ 'ਚ, ਜਿਊਪਿਟਰ ਕਾਰਗੋ ਟਰਾਂਸਪੋਰਟ ਕੰਪਨੀ, ਸ਼੍ਰੀਨਗਰ ਦੇ ਇਕ ਟਰੱਕ ਨੂੰ ਫਰੂਟ ਮੰਡੀ ਕੋਲ ਜਬਲੀਪੋਰਾ ਨੈਸ਼ਨਲ ਹਾਈਵੇਅ 'ਤੇ ਨਿਰੀਖਣ ਲਈ ਰੋਕਿਆ ਗਿਆ। ਤਲਾਸ਼ੀ 'ਚ ਕੋਡੀਨ ਫਾਸਫੇਟ ਦੀਆਂ 10 ਬੋਤਲਾਂ ਬਰਾਮਦ ਹੋਈਆਂ। ਟਰੱਕ ਡਰਾਈਵਰ ਜਾਵੇਦ ਅਹਿਮਦ ਸ਼ਾਹ ਅਤੇ ਖਲਾਸੀ ਸ਼ੱਬੀਰ ਅਹਿਮਦ ਸ਼ਾਹ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਟਰੱਕ ਨੂੰ ਜ਼ਬਤ ਕਰ ਲਿਆ ਗਿਆ। ਇਹ ਦੋਵੇਂ ਅਨੰਤੀਪੋਰਾ ਦੇ ਬਾਹੂ ਇਲਾਕੇ ਦੇ ਵਾਸੀ ਹਨ। ਇਸ ਨਾਲ ਸੰਬੰਧਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8