ਆਧਾਰ ਕੈਂਪ ਤੋਂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ 5124 ਸ਼ਰਧਾਲੂਆਂ ਦਾ ਨਵਾਂ ਜੱਥਾ ਰਵਾਨਾ

07/06/2019 2:36:23 PM

ਜੰਮੂ—ਜੰਮੂ ਅਤੇ ਕਸ਼ਮੀਰ 'ਚ ਨੁਨਵਾਨ ਪਹਿਲਗਾਮ ਅਤੇ ਬਲਟਾਲ ਆਧਾਰ ਕੈਂਪ ਤੋਂ ਅੱਜ ਭਾਵ ਸ਼ਨੀਵਾਰ ਨੂੰ ਪਵਿੱਤਰ ਅਮਰਨਾਥ ਗੁਫਾ ਸਥਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ 5,124 ਸ਼ਰਧਾਲੂਆਂ ਦਾ ਨਵਾਂ ਜੱਥਾ ਰਵਾਨਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਪਰੰਪਰਾਗਤ ਪਹਿਲਗਾਮ ਅਤੇ ਛੋਟਾ ਮਾਰਗ ਬਾਲਟਾਲ ਤੋਂ ਯਾਤਰਾ ਸੁਚਾਰੂ ਰੂਪ ਨਾਲ ਚੱਲ ਰਹੀ ਹੈ ਅਤੇ ਯਾਤਰੀਆਂ-ਸ਼ਰਧਾਲੂਆਂ ਲਈ ਮੌਸਮ ਵੀ ਕਾਫੀ ਸੁਹਾਵਨਾ ਬਣਿਆ ਹੋਇਆ ਹੈ। 

ਇੱਕ ਯਾਤਰੀ ਨੇ ਦੱਸਿਆ ਹੈ ਕਿ 5124 ਸ਼ਰਧਾਲੂ, 226 ਭਾਰੀ ਅਤੇ ਹਲਕੇ ਵਾਹਨਾਂ ਰਾਹੀਂ ਬਾਲਟਾਲ ਅਤੇ ਪਹਿਲਗਾਮ ਆਧਾਰ ਕੈਂਪ ਤੋਂ ਸਖਤ ਸੁਰੱਖਿਆ ਪ੍ਰਬੰਧਾ ਤਹਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਅੱਜ ਰਵਾਨਾ ਹੋਏ। ਉਨ੍ਹਾਂ ਨੇ ਕਿਹਾ ਹੈ ਕਿ ਨੁਵਾਨ ਪਹਿਲਗਾਮ ਆਧਾਰ ਕੈਂਪ ਤੋਂ ਇੱਕ ਨਵਾਂ ਜੱਥਾ ਜਿਸ 'ਚ ਔਰਤਾਂ, ਬੱਚੇ ਅਤੇ ਸਾਧੂ ਸ਼ਾਮਲ ਹਨ ਚੰਦਨਵਾੜੀ ਵੱਲੋਂ ਰਾਵਾਨਾ ਹੋਏ। ਪਰੰਪਰਾਗਤ ਮਾਰਗ 'ਚ ਵਾਹਨਾਂ ਦੇ ਰੁਕਣ ਲਈ ਆਖਰੀ ਪੜਾਅ ਹੈ। ਚੰਦਨਵਾੜੀ ਸਮੇਤ ਵੱਖ-ਵੱਖ ਹੋਰ ਕੈਂਪਾਂ 'ਚ ਰਾਤ ਆਰਾਮ ਕਰਨ ਤੋਂ ਬਾਅਦ ਅੱਜ ਸਵੇਰਸਾਰ ਸ਼ਰਧਾਲੂਆਂ ਦਾ ਜੱਥਾ ਅੱਗੇ ਵਧਿਆ। ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਪਵਿੱਤਰ ਗੁਫਾ ਲਈ ਬਾਲਟਾਲ ਆਧਾਰ ਕੈਂਪ ਰਾਹੀਂ ਸ਼ਰਧਾਲੂਆਂ ਦਾ ਜੱਥਾ ਰਾਵਾਨਾ ਹੋਇਆ। ਮਹਿਲਾਵਾਂ, ਬੱਚਿਆ ਅਤੇ ਸ਼ਰਧਾਲੂਆਂ ਸਮੇਤ ਤੀਰਥ ਯਾਤਰੀ ਪੈਦਲ ਦੂਰੀ ਤੈਅ ਕਰਨ ਤੋਂ ਬਾਅਦ ਪਵਿੱਤਰ ਗੁਫਾ ਤੱਕ ਪਹੁੰਚਣਗੇ। ਉਨ੍ਹਾਂ ਨੇ ਕਿਹਾ ਕਿ ਦੋਵਾਂ ਪਾਸਿਓ ਹੈਲੀਕਾਪਟਰ ਸਰਵਿਸ ਵੀ ਸਾਧਾਰਨ ਰੂਪ 'ਚ ਚੱਲ ਰਹੀ ਹੈ। 

ਦੱਸ ਦੇਈਏ ਕਿ 1 ਜੁਲਾਈ ਤੋਂ ਸ਼ੁਰੂ ਹੋਈ ਸਾਲਾਨਾ ਯਾਤਰਾ 'ਚ ਹੁਣ ਤੱਕ ਅਮਰਨਾਥ ਦੀ ਪਵਿੱਤਰ ਗੁਫਾ ਦੇ 68,000 ਸ਼ਰਧਾਲੂ ਦਰਸ਼ਨ ਕਰ ਤੇ ਵਾਪਸ ਆ ਚੁੱਕੇ ਹਨ। ਇਹ ਯਾਤਰਾ 15 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ।


Iqbalkaur

Content Editor

Related News