ਜੈਕਾਰਿਆਂ ਨਾਲ 4722 ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਅਮਰਨਾਥ ਯਾਤਰਾ ਲਈ ਰਵਾਨਾ

07/05/2019 11:59:59 AM

ਜੰਮੂ—ਜੰਮੂ ਅਤੇ ਕਸ਼ਮੀਰ 'ਚ 4,722 ਸ਼ਰਧਾਲੂਆਂ ਦਾ ਨਵਾਂ ਜੱਥਾ 'ਬਮ-ਬਮ ਭੋਲੇ' ਦੇ ਜੈਕਾਰਿਆਂ ਨਾਲ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਆਧਾਰ ਕੈਂਪ ਤੋਂ ਅੱਜ ਭਾਵ ਸ਼ੁੱਕਰਵਾਰ ਸਵੇਰੇਸਾਰ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਪਵਿੱਤਰ ਅਮਰਨਾਥ ਗੁਫਾ ਸਥਿਤ ਬਾਬਾ ਬਰਫਾਨੀ ਦੇ ਦਰਸ਼ਨ ਲਈ ਰਾਵਾਨਾ ਹੋਇਆ। ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ 2,060 ਪੁਰਸ਼, 318 ਔਰਤਾਂ, 24 ਬੱਚ, 173 ਸਾਧੂਆਂ ਸਮੇਤ 109 ਵਾਹਨਾਂ 'ਚ ਪਹਿਲਗਾਮ ਮਾਰਗ ਅਤੇ 491 ਔਰਤਾਂ, 4 ਬੱਚੇ ਅਤੇ 42 ਸਾਧੂਆਂ ਬਾਲਟਾਲ ਮਾਰਗ ਲਈ 74 ਬੱਸਾਂ ਅਤੇ ਹੋਰ ਛੋਟੇ ਵਾਹਨਾਂ ਰਾਹੀਂ ਰਾਵਾਨਾ ਹੋਏ। ਆਧਾਰ ਕੈਂਪ ਤੋਂ 5 ਮੋਟਰਸਾਈਕਲਾਂ ਸਮੇਤ ਯਾਤਰੀਆਂ ਦੇ ਕੁੱਲ 185 ਵਾਹਨ ਰਵਾਨਾ ਹੋਏ। 

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਰਾਜਪਾਲ ਦੇ ਸਲਾਹਕਾਰ ਕੇ. ਕੇ. ਸ਼ਰਮਾ ਨੇ ਐਤਵਾਰ ਨੂੰ ਹਰੀ ਝੰਡੀ ਦਿਖਾ ਕੇ ਜੱਥਾ ਰਾਵਾਨਾ ਕੀਤਾ ਸੀ। 46 ਦਿਨਾਂ ਤੱਕ ਚੱਲਣ ਵਾਲੀ ਇਸ ਯਾਤਰਾ ਨੂੰ ਸੁਚਾਰੂ ਅਤੇ ਸਫਲ ਬਣਾਉਣ ਲਈ ਵੱਡੇ ਪੱਧਰ 'ਤੇ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਇਹ ਯਾਤਰਾ 15 ਅਗਸਤ ਨੂੰ ਸਾਉਣ ਪੁੰਨਿਆ (ਰੱਖੜੀ) ਮੌਕੇ 'ਤੇ ਸਮਾਪਤ ਹੁੰਦੀ ਹੈ।


Iqbalkaur

Content Editor

Related News