ਸ਼੍ਰੀਨਗਰ ਅੱਤਵਾਦੀ ਹਮਲੇ ਤੋਂ ਬਾਅਦ CM ਉਮਰ ਨੇ ਕੀਤਾ ਟਵੀਟ, ਫ਼ੌਜ ਨੂੰ ਕਹੀ ਇਹ ਗੱਲ

Sunday, Nov 03, 2024 - 05:28 PM (IST)

ਸ਼੍ਰੀਨਗਰ ਅੱਤਵਾਦੀ ਹਮਲੇ ਤੋਂ ਬਾਅਦ CM ਉਮਰ ਨੇ ਕੀਤਾ ਟਵੀਟ, ਫ਼ੌਜ ਨੂੰ ਕਹੀ ਇਹ ਗੱਲ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੱਥੇ ਇਕ ਸੰਡੇ ਬਜ਼ਾਰ 'ਚ ਹੋਏ ਗ੍ਰਨੇਡ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸੁਰੱਖਿਆ ਤੰਤਰ ਨੂੰ ਅੱਤਵਾਦੀ ਹਮਲਿਆਂ 'ਚ ਵਾਧੇ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ਼ਹਿਰ ਦੇ ਮੱਧ 'ਚ ਸਥਿਤ ਭੀੜ ਵਾਲੇ ਬਜ਼ਾਰ ਕੋਲ ਸੀ.ਆਰ.ਪੀ.ਐੱਫ. ਦੇ ਇਕ ਬੰਕਰ ਵੱਲ ਅੱਤਵਾਦੀਆਂ ਵਲੋਂ ਗ੍ਰਨੇਡ ਸੁੱਟੇ ਜਾਣ ਨਾਲ 11 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ 2 ਔਰਤਾਂ ਵੀ ਸ਼ਾਮਲ ਹਨ। ਅਬਦੁੱਲਾ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਪਿਛਲੇ ਕੁਝ ਦਿਨਾਂ ਤੋਂ ਘਾਟੀ ਦੇ ਕੁਝ ਹਿੱਸਿਆਂ 'ਚ ਹਮਲਿਆਂ ਅਤੇ ਮੁਕਾਬਲੇ ਦੀਆਂ ਖ਼ਬਰਾਂ ਚਰਚਾ 'ਚ ਰਹੀਆਂ ਹਨ। ਸ਼੍ਰੀਨਗਰ ਦੇ ਸੰਡੇ ਬਜ਼ਾਰ 'ਚ ਨਿਰਦੋਸ਼ ਦੁਕਾਨਾਂ 'ਤੇ ਗ੍ਰਨੇਡ ਹਮਲੇ ਦੀ ਅੱਜ ਦੀ ਖ਼ਬਰ ਬੇਹੱਦ ਪਰੇਸ਼ਾਨ ਕਰਨ ਵਾਲੀ ਹੈ। ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਕਾਰਨ ਨਹੀਂ ਹੋ ਸਕਦਾ।'' 

PunjabKesari

ਉਨ੍ਹਾਂ ਕਿਹਾ,''ਸੁਰੱਖਿਆ ਤੰਤਰ ਨੂੰ ਜਲਦ ਤੋਂ ਜਲਦ ਹਮਲਿਆਂ ਦੀ ਇਸ ਲਹਿਰ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਲੋਕ ਬੇਖ਼ੌਫ਼ ਹੋ ਕੇ ਆਪਣਾ ਜੀਵਨ ਜੀ ਸਕਣ।'' ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਮੁਖੀ ਤਾਰਿਕ ਹਮੀਦ ਕਰਾਰ ਨੇ ਵੀ ਗ੍ਰਨੇਡ ਹਮਲੇ ਦੀ ਨਿੰਦਾ ਕੀਤੀ। ਕਰਰਾ ਨੇ ਕਿਹਾ,''ਦੁਕਾਨਦਾਰਾਂ 'ਤੇ ਗ੍ਰਨੇਡ ਹਮਲੇ ਦੀ ਮੰਦਭਾਗੀ ਅਤੇ ਭਿਆਨਕ ਘਟਨਾ ਬਾਰੇ ਜਾਣਬੁੱਝ ਕੇ ਬਹੁਤ ਦੁੱਖ ਹੋਇਆ।'' ਉਨ੍ਹਾਂ ਕਿਹਾ,''ਜੰਮੂ ਕਸ਼ਮੀਰ ਪੁਲਸ ਨੂੰ ਅਜਿਹੇ ਅਣਮਨੁੱਖੀ ਹਮਲਿਆਂ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਲੋਕ ਬਿਨਾਂ ਡਰੇ ਕਿਤੇ ਵੀ ਆ-ਜਾ ਸਕਣ।'' ਉਨ੍ਹਾਂ ਨੇ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਵੀ ਪ੍ਰਾਰਥਨਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News