CM ਉਮਰ ਨੇ ਜੰਮੂ ''ਚ ਕੈਬਨਿਟ ਦੀ ਪਹਿਲੀ ਬੈਠਕ ਕੀਤੀ; ਰਾਖਵਾਂਕਰਨ ਤੇ ਰੁਜ਼ਗਾਰ ਦੀ ਹੋਈ ਚਰਚਾ

Friday, Nov 22, 2024 - 06:09 PM (IST)

CM ਉਮਰ ਨੇ ਜੰਮੂ ''ਚ ਕੈਬਨਿਟ ਦੀ ਪਹਿਲੀ ਬੈਠਕ ਕੀਤੀ; ਰਾਖਵਾਂਕਰਨ ਤੇ ਰੁਜ਼ਗਾਰ ਦੀ ਹੋਈ ਚਰਚਾ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਇੱਥੇ ਕੈਬਨਿਟ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ 'ਚ ਰੁਜ਼ਗਾਰ, ਰਾਖਵਾਂਕਰਨ ਅਤੇ ਭਰਤੀ ਪ੍ਰਕਿਰਿਆ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ ਅਤੇ ਨਿਰਦੇਸ਼ ਪਾਸ ਕੀਤੇ ਗਏ। ਕੈਬਨਿਟ ਨੇ ਜੰਮੂ ਕਸ਼ਮੀਰ 'ਚ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਹੱਦ ਨੂੰ ਸੋਧ ਕਰਨ ਦੀ ਵਧਦੀ ਮੰਗ 'ਤੇ ਚਰਚਾ ਕੀਤੀ ਅਤੇ ਇਸ ਮੁੱਦੇ 'ਤੇ ਸਾਰੇ ਹਿੱਤਧਾਰਕਾਂ ਨਾਲ ਵਿਚਾਰ-ਵਟਾਂਦਰੇ ਲਈ ਇਕ ਉੱਪ-ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ। ਬੈਠਕ 'ਚ ਉੱਪ ਮੁੱਖ ਮੰਤਰੀ ਸੁਰਿੰਦਰ ਕੁਮਾਰ ਚੌਧਰੀ, ਹੋਰ ਮੰਤਰੀ ਅਤੇ ਮੁੱਖ ਸਕੱਤਰ ਅਟਲ ਡੁੱਲੂ ਨੇ ਹਿੱਸਾ ਲਿਆ। ਇਕ ਮਹੀਨੇ ਤੋਂ ਵੱਧ ਦੇ ਕਾਰਜਕਾਲ ਦੌਰਾਨ ਇਹ ਇਸ ਸਰਕਾਰ ਦੀ ਦੂਜੀ ਬੈਠਕ ਸੀ। ਜਲ ਸ਼ਕਤੀ ਅਤੇ ਜੰਗਲਾਤ ਮੰਤਰੀ ਜਾਵੇਦ ਅਹਿਮਦ ਰਾਣਾ ਨੇ ਬੈਠਕ ਤੋਂ ਬਾਅਦ ਮੀਡੀਆ ਕਰਮੀਆਂ ਨੂੰ ਕਿਹਾ ਕਿ ਇਸ ਬੈਠਕ 'ਚ ਰੁਜ਼ਗਾਰ, ਰਾਖਵਾਂਕਰਨ, ਭਰਤੀ ਪ੍ਰਕਿਰਿਆ ਅਤੇ ਵਿਕਾਸ ਸਮੇਤ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ

ਰਾਣਾ ਨੇ ਕਿਹਾ,''ਅੱਜ ਅਸੀਂ ਮੁੱਖ ਮੰਤਰੀ ਦੀ ਅਗਵਾਈ 'ਚ ਕੈਬਨਿਟ ਦੀ ਬੈਠਕ ਕੀਤੀ। ਅਸੀਂ ਵਿਧਾਨ ਸਭਾ 'ਚ ਮਾਨਯੋਗ ਉੱਪ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਕੀਤੀ ਅਤੇ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਭਰੋਸਾ ਰਹੇ, ਬੈਠਕ 'ਚ ਲਏ ਗਏ ਸਾਰੇ ਫ਼ੈਸਲੇ ਸਹੀ ਸਮੇਂ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ।'' ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਉੱਪ ਰਾਜਪਾਲ ਦੇ ਭਾਸ਼ਣ 'ਤੇ ਡੂੰਘੀ ਚਰਚਾ ਕੀਤੀ ਗਈ ਅਤੇ ਉਸ ਨੂੰ ਮਨਜ਼ੂਰੀ ਦਿੱਤੀ ਗਈ। 'ਦਰਬਾਰ ਮੂਵ' (ਸਰਦੀਆਂ 'ਚ ਰਾਜਧਾਨੀ ਨੂੰ ਸ਼੍ਰੀਨਗਰ ਤੋਂ ਜੰਮੂ ਟਰਾਂਸਫਰ ਕਰਨ ਦੀ ਪ੍ਰਕਿਰਿਆ) ਦੀ ਮੰਗ ਬਾਰੇ ਪੁੱਛੇ ਗਏ ਇਕ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਮੰਤਰੀ ਨੇ ਕਿਹਾ,''ਉਨ੍ਹਾਂ ਦੇ ਸੰਬੋਧਨ 'ਚ ਜ਼ਿਕਰਯੋਗ ਹਰੇਕ ਮਹੱਤਵਪੂਰਨ ਪਹਿਲੂ ਨੂੰ ਇਸ 'ਚ ਸ਼ਾਮਲ ਕੀਤਾ ਗਿਆ ਹੈ।'' ਚਰਚਾ ਦੌਰਾਨ ਬੇਰੁਜ਼ਗਾਰੀ ਬਾਰੇ ਇਕ ਹੋਰ ਸਵਾਲ 'ਤੇ ਰਾਣਾ ਨੇ ਕਿਹਾ,''ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਆਪਣੇ-ਆਪਣੇ ਵਿਭਾਗਾਂ 'ਚ ਬੇਰੁਜ਼ਗਾਰੀ ਦੂਰ ਕਰਨ ਨੂੰ ਪਹਿਲਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੂੰ ਆਪਣੀ ਕਵਾਇਦ ਸ਼ੁਰੂ ਕਰ ਦੇਣੀ ਚਾਹੀਦੀ ਹੈ। ਆਪਣੇ 100 ਦਿਨਾ ਏਜੰਡੇ ਦੇ ਹਿੱਸੇ ਵਜੋਂ ਅਸੀਂ ਅਗਲੇ 2 ਮਹੀਨਿਆਂ ਅੰਦਰ ਠੋਸ ਉਪਾਅ ਪੇਸ਼ ਕਰਨ ਲਈ ਵਚਨਬੱਧ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News