ਜੰਮੂ ਕਸ਼ਮੀਰ ''ਚ ਨਵੰਬਰ ਮਹੀਨੇ 69 ਫ਼ੀਸਦੀ ਮੀਂਹ ਪਿਆ ਘੱਟ

Saturday, Nov 30, 2024 - 03:40 PM (IST)

ਜੰਮੂ ਕਸ਼ਮੀਰ ''ਚ ਨਵੰਬਰ ਮਹੀਨੇ 69 ਫ਼ੀਸਦੀ ਮੀਂਹ ਪਿਆ ਘੱਟ

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਨਵੰਬਰ ਮਹੀਨੇ 'ਚ 69 ਫੀਸਦੀ ਘੱਟ ਮੀਂਹ ਪਿਆ। ਮੌਸਮ ਵਿਗਿਆਨ ਕੇਂਦਰ (IMD) ਨੇ ਦੱਸਿਆ ਕਿ ਨਵੰਬਰ 'ਚ ਆਮ ਤੌਰ 'ਤੇ 35.3 ਮਿਲੀਮੀਟਰ (ਮਿਮੀ) ਮੀਂਹ ਪੈਂਦਾ ਹੈ ਪਰ ਇਸ ਮਹੀਨੇ ਸਿਰਫ਼ 10.9 ਮਿਲੀਮੀਟਰ ਮੀਂਹ ਹੀ ਰਿਕਾਰਡ ਕੀਤਾ ਗਿਆ। ਸਥਾਨਕ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਜੰਮੂ ਖੇਤਰ ਦੇ ਕਠੂਆ ਜ਼ਿਲ੍ਹੇ 'ਚ ਆਮ ਤੌਰ 'ਤੇ 28.0 ਮਿਲੀਮੀਟਰ ਮੀਂਹ ਦਰਜ ਕੀਤਾ ਜਾਂਦਾ ਸੀ, ਇਸ ਵਾਰ ਇਸ ਦੇ ਮੁਕਾਬਲੇ ਜ਼ੀਰੋ ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਪੁੰਛ ਜ਼ਿਲ੍ਹੇ 'ਚ 98 ਫੀਸਦੀ ਮੀਂਹ ਦੀ ਕਮੀ ਦਰਜ ਕੀਤੀ ਗਈ। ਬਡਗਾਮ ਜ਼ਿਲ੍ਹੇ 'ਚ 30.1 ਮਿਲੀਮੀਟਰ ਦੇ ਮੁਕਾਬਲੇ ਸਿਰਫ਼ 14.9 ਮਿਲੀਮੀਟਰ ਮੀਂਹ ਪਿਆ, ਜੋ 90 ਫੀਸਦੀ ਦੀ ਕਮੀ ਹੈ।

ਸਾਂਬਾ 'ਚ ਆਮ ਤੋਂ 48 ਫ਼ੀਸਦੀ ਵੱਧ ਮੀਂਹ ਪਿਆ, ਜਿੱਥੇ ਆਮ 8.1 ਮਿਲੀਮੀਟਰ ਦੇ ਮੁਕਾਬਲੇ 12.5 ਮਿਲਮੀਟਰ ਮੀਂਹ ਪਿਆ, ਜਦੋਂ ਕਿ ਕੁਪਵਾੜਾ ਜ਼ਿਲ੍ਹੇ 'ਚ ਆਮ ਤੋਂ ਜ਼ੀਰੋ ਤੋਂ 3 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਿੱਥੇ ਇਸ ਮਹੀਨੇ ਦੌਰਾਨ ਆਮ 49.8 ਮਿਲੀਮੀਟਰ ਦੇ ਮੁਕਾਬਲੇ 48.1 ਮਿਲਮੀਟਰ ਮੀਂਹ ਰਿਕਾਰਡ ਕੀਤਾ ਗਿਆ। ਸ਼੍ਰੀਨਗਰ ਅਤੇ ਜੰਮੂ ਜ਼ਿਲ੍ਹਿਆਂ 'ਚ ਨਵੰਬਰ ਮਹੀਨੇ ਦੌਰਾਨ ਆਮ ਤੋਂ 74 ਫ਼ੀਸਦੀ ਅਤੇ 78 ਫ਼ੀਸਦੀ ਘੱਟ ਮੀਂਹ ਰਿਕਾਰਡ ਕੀਤਾ ਗਿਆ। ਕਸ਼ਮੀਰ 'ਚ ਇਸ ਸਾਲ ਤਾਪਮਾਨ ਆਮ ਤੋਂ ਕਾਫ਼ੀ ਵੱਧ ਰਿਹਾ ਅਤੇ ਮੀਂਹ 'ਚ ਕਮੀ ਦੇਖੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News