ਜੰਮੂ-ਕਸ਼ਮੀਰ ''ਚ ਮੀਡੀਆ ''ਤੇ ਰੋਕ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ

03/16/2020 5:22:34 PM

ਨਵੀਂ ਦਿੱਲੀ— ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸੋਮਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਹਾਲ ਹੀ 'ਚ ਲਗਾਈ ਗਈ ਪਾਬੰਦੀ ਦੌਰਾਨ ਮੀਡੀਆ 'ਤੇ ਰੋਕ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਜਾਵਡੇਕਰ ਨੇ ਕੇ. ਸੋਮਪ੍ਰਸਾਦ ਦੇ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਕਿਹਾ ਕਿ ਭਾਰਤੀ ਪ੍ਰੈੱਸ ਕੌਂਸਲ (ਪੀ.ਸੀ.ਆਈ.) ਨੂੰ ਸਾਲ 2019-20 'ਚ ਜੰਮੂ, ਕਸ਼ਮੀਰ ਅਤੇ ਲੱਦਾਖ ਖੇਤਰ 'ਚ ਆਜ਼ਾਦ ਅਤੇ ਨਿਰਪੱਖ ਰਿਪੋਰਟਿੰਗ ਲਈ ਮੀਡੀਆ ਜਾਂ ਪੱਤਰਕਾਰਾਂ ਦੇ ਅਧਿਕਾਰਾਂ ਦੇ ਹਨਨ ਦੇ ਸੰਬੰਧ 'ਚ 2 ਪਟੀਸ਼ਨਾਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੰਸਦ ਨੇ ਧਾਰਾ 370 ਦੇ ਸੰਬੰਧ 'ਚ ਕੁਝ ਫੈਸਲੇ ਲਏ, ਜਿਨ੍ਹਾਂ ਤੋਂ ਕਾਰਵਾਈ ਦੇ ਰੂਪ 'ਚ ਸ਼ੁਰੂ 'ਚ ਜੰਮੂ-ਕਸ਼ਮੀਰ ਸਰਕਾਰ ਨੇ ਕੁਝ ਪਾਬੰਦੀਆਂ ਲਗਾਈਆਂ ਸਨ, ਜਿਨ੍ਹਾਂ ਨੂੰ ਬਾਅਦ 'ਚ ਹਟਾ ਦਿੱਤਾ ਗਿਆ। 

ਪ੍ਰਸ਼ਨ ਇਹ ਵੀ ਪੁੱਛਿਆ ਗਿਆ ਸੀ ਕਿ ਹਾਲ ਹੀ 'ਚ ਲਗਾਈ ਗਈ ਪਾਬੰਦੀ ਦੌਰਾਨ ਜੰਮੂ, ਕਸ਼ਮੀਰ ਅਤੇ ਲੱਦਾਖ ਖੇਤਰ 'ਚ ਕਿੰਨੇ ਦੈਨਿਕ, ਹਫਤਾਵਾਰ ਸਮਾਚਾਰ ਪੱਤਰਾਂ, ਵਿਜੁਅਲ ਮੀਡੀਆ ਅਤੇ ਸਥਾਨਕ ਚੈਨਲ ਨੂੰ ਆਪਣੀ ਰੋਜ਼ਾਨਾ ਦੀ ਕਾਰਜ ਪ੍ਰਣਾਲੀ ਨੂੰ ਰੋਕਣ ਜਾਂ ਸਥਾਈ ਰੂਪ ਨਾਲ ਬੰਦ ਕਰਨ ਨੂੰ ਮਜ਼ਬੂਰ ਕੀਤਾ ਗਿਆ ਸੀ? ਮੰਤਰੀ ਨੇ ਜਵਾਬ 'ਚ ਕਿਹਾ ਕਿ ਭਾਰਤ ਸਰਕਾਰ ਨੇ ਜੰਮੂ, ਕਸ਼ਮੀਰ ਅਤੇ ਲੱਦਾਖ ਖੇਤਰ 'ਚ ਮੀਡੀਆ ਨਾਲ ਸੰਬੰਧਤ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਹੈ।


DIsha

Content Editor

Related News