ਵਿਸ਼ੇਸ਼ ਦਰਜਾ ਬਹਾਲ ਕਰਨ ਦੇ ਪ੍ਰਸਤਾਵ ''ਤੇ ਵਿਧਾਨ ਸਭਾ ''ਚ ਹੰਗਾਮਾ, ''ਜੈ ਸ਼੍ਰੀਰਾਮ ਦੇ ਗੂੰਜੇ ਨਾਅਰੇ''
Wednesday, Nov 06, 2024 - 04:32 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਵਿਧਾਨ ਸਭਾ 'ਚ ਬੁੱਧਵਾਰ ਨੂੰ ਪੁਰਾਣੇ ਰਾਜ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਕੇਂਦਰ ਅਤੇ ਚੁਣੇ ਗਏ ਪ੍ਰਤੀਨਿਧੀਆਂ ਵਿਚਾਲੇ ਗੱਲਬਾਤ ਦੀ ਮੰਗ ਸੰਬੰਧੀ ਪ੍ਰਸਤਾਵ ਦੇ ਪਾਸ ਹੋਣ 'ਤੇ ਹੰਗਾਮੇ ਦੇ ਮੱਧ 'ਜੈ ਸ਼੍ਰੀਰਾਮ' ਦੇ ਨਾਅਰੇ ਗੂੰਜੇ। ਪ੍ਰਸਤਾਵ ਪਾਸ ਹੋਣ ਤੋਂ ਬਾਅਦ ਵਿਧਾਨ ਸਭਾ 'ਚ ਹੰਗਾਮਾ ਹੋਇਆ ਅਤੇ ਭਾਜਪਾ ਮੈਂਬਰ ਆਸਨ ਦੇ ਸਾਹਮਣੇ ਆ ਕੇ ਦਸਤਾਵੇਜ਼ ਦੀਆਂ ਕਾਪੀਆਂ ਪਾੜਨ ਲੱਗੇ ਅਤੇ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਅਤੇ ਨੈਸ਼ਨਲ ਕਾਨਫਰੰਸ (ਨੈਕਾਂ) ਸਰਕਾਰ ਖ਼ਿਲਾਫ਼ ਨਾਅਰੇ ਲਗਾਏ। ਭਾਜਪਾ ਮੈਂਬਰਾਂ ਦੇ ਹੰਗਾਮੇ ਅਤੇ ਜ਼ੋਰਦਾਰ ਵਿਰੋਧ ਕਾਰਨ ਕਾਰਵਾਈ 'ਚ ਵਾਰ-ਵਾਰ ਰੁਕਾਵਟ ਪੈਦਾ ਹੋਈ, ਜਿਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਨੈਸ਼ਨਲ ਕਾਨਫਰੰਸ ਅਤੇ ਭਾਜਪਾ ਨੇ ਜਿੱਥੇ ਇਕ-ਦੂਜੇ 'ਤੇ ਨਿਸ਼ਾਨਾ ਵਿੰਨ੍ਹਿਆ, ਉੱਥੇ ਹੀ ਕੁਝ ਮੈਂਬਰਾਂ ਨੇ 'ਜੈ ਸ਼੍ਰੀਰਾਮ' ਸਮੇਤ ਕਈ ਨਾਅਰੇ ਲਗਾਏ। ਭਾਜਪਾ ਮੈਂਬਰਾਂ ਨੇ 'ਪੰਜ ਅਗਸਤ ਜ਼ਿੰਦਾਬਾਦ', 'ਜੈ ਸ਼੍ਰੀਰਾਮ', 'ਵੰਦੇ ਮਾਤਰਮ', 'ਰਾਸ਼ਟਰ ਵਿਰੋਧੀ ਏਜੰਡਾ ਨਹੀਂ ਚੱਲੇਗਾ', 'ਜੰਮੂ ਵਿਰੋਧੀ ਏਜੰਡਾ ਨਹੀਂ ਚੱਲੇਗਾ', 'ਪਾਕਿਸਤਾਨੀ ਏਜੰਡਾ ਨਹੀਂ ਚੱਲੇਗਾ' ਅਤੇ 'ਵਿਧਾਨ ਸਭਾ ਸਪੀਕਰ ਹਾਏ ਹਾਏ' ਵਰਗੇ ਨਅਰੇ ਲਗਾਏ। ਵਿਧਾਨ ਸਭਾ ਸਪੀਕਰ 'ਤੇ ਪੱਖਪਾਤੀ ਹੋਣ ਦਾ ਦੋਸ਼ ਲਗਾਉਂਦੇ ਹੋਏ ਭਾਜਪਾ ਦੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਕੁਮਾਰ ਨੇ ਕਿਹਾ,''ਸਾਡੇ ਕੋਲ ਰਿਪੋਰਟ ਹੈ ਕਿ ਤੁਸੀਂ (ਸਪੀਕਰ) ਕੱਲ੍ਹ ਮੰਤਰੀਆਂ ਦੀ ਬੈਠਕ ਬੁਲਾਈ ਅਤੇ ਖ਼ੁਦ ਪ੍ਰਸਤਾਵ ਦਾ ਮਸੌਦਾ ਤਿਆਰ ਕੀਤਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8