ਜੰਮੂ ਕਸ਼ਮੀਰ ਰਾਜਮਾਰਗ ਆਵਾਜਾਈ ਲਈ ਬੰਦ, 200 ਤੋਂ ਵੱਧ ਵਾਹਨ ਫਸੇ
Thursday, Feb 01, 2024 - 04:48 PM (IST)
ਬਨਿਹਾਲ (ਭਾਸ਼ਾ)- ਰਾਮਬਨ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਕਾਰਨ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਵੀਰਵਾਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ, ਜਿਸ ਨਾਲ 200 ਤੋਂ ਵੱਧ ਵਾਹਨ ਫਸੇ ਹੋਏ ਹਨ। ਰਾਜਮਾਰਗ 'ਤੇ ਵੀ ਕਈ ਸਥਾਨਾਂ 'ਤੇ ਮੁੜ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਜ਼ਿਲ੍ਹੇ ਦੇ ਸ਼ੇਰਬੀਬੀ ਇਲਾਕੇ 'ਚ ਹੋਇਆ, ਜਿੱਥੇ ਭਾਰੀ ਮੀਂਹ ਵੀ ਪਿਆ। ਆਵਾਜਾਈ ਪੁਲਸ ਨੇ 'ਐਕਸ' 'ਤੇ ਪੋਸਟ ਕੀਤਾ,''ਜੰਮੂ ਕਸ਼ਮੀਰ ਰਾਜਮਾਰਗ 'ਤੇ ਸ਼ੇਰਬੀਬੀ ਕੋਲ ਸੜਕ ਨੁਕਸਾਨੀ ਗਈ ਹੈ ਅਤੇ ਆਵਾਜਾਈ ਬਹਾਲੀ ਦਾ ਕੰਮ ਸ਼ੁਰੂ ਹੋਣ ਵਾਲਾ ਹੈ।''
ਰਾਜਮਾਰਗ ਦੇ ਵੱਖ-ਵੱਖ ਬਿੰਦੂਆਂ 'ਤੇ 200 ਤੋਂ ਜ਼ਿਆਦਾ ਵਾਹਨ ਫਸੇ ਹੋਏ ਹਨ। 270 ਕਿਲੋਮੀਟਰ ਲੰਬਾ ਰਾਜਮਾਰਗ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਹਰ ਮੌਸਮ 'ਚ ਜੋੜਨ ਲਈ ਇਕਮਾਤਰ ਸੜਕ ਹੈ। ਉਨ੍ਹਾਂ ਕਿਹਾ ਕਿ ਆਵਾਜਾਈ ਲਈ ਰਾਜਮਾਰਗ ਨੂੰ ਮੁੜ ਖੋਲ੍ਹਣ ਦਾ ਕੰਮ ਜਾਰੀ ਹੈ ਪਰ ਰਾਮਬਨ-ਬਨਿਹਾਲ ਸੈਕਟਰ 'ਚ ਲਗਾਤਾਰ ਮੀਂਹ ਕਾਰਨ ਇਸ ਕੰਮ 'ਚ ਰੁਕਾਵਟ ਆ ਰਹੀ ਹੈ। ਆਵਾਜਾਈ ਪੁਲਸ ਨੇ ਲੋਕਾਂ ਨੂੰ ਮੌਸਮ 'ਚ ਸੁਧਾਰ ਹੋਣ ਅਤੇ ਸੜਕ ਸਾਫ਼ ਹੋਣ ਤੱਕ ਰਾਜਮਾਰਗ 'ਤੇ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8