ਕੋਰੋਨਾ ਫ਼ੈਲਣ ਤੋਂ ਬਾਅਦ ਜੰਮੂ ਕਸ਼ਮੀਰ ''ਚ 4200 ਤੋਂ ਵੱਧ ਕੈਦੀਆਂ ਨੂੰ ਜ਼ਮਾਨਤ ''ਤੇ ਕੀਤਾ ਗਿਆ ਰਿਹਾਅ

Sunday, Mar 28, 2021 - 03:32 PM (IST)

ਕੋਰੋਨਾ ਫ਼ੈਲਣ ਤੋਂ ਬਾਅਦ ਜੰਮੂ ਕਸ਼ਮੀਰ ''ਚ 4200 ਤੋਂ ਵੱਧ ਕੈਦੀਆਂ ਨੂੰ ਜ਼ਮਾਨਤ ''ਤੇ ਕੀਤਾ ਗਿਆ ਰਿਹਾਅ

ਜੰਮੂ- ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਵੀ.ਕੇ. ਸਿੰਘ ਨੇ ਕਿਹਾ ਕਿ ਪਿਛਲੇ ਸਾਲ ਮਾਰਚ 'ਚ ਕੋਰੋਨਾ ਵਾਇਰਸ ਫ਼ੈਲਣ ਤੋਂ ਬਾਅਦ 4200 ਤੋਂ ਵੱਧ ਕੈਦੀਆਂ ਨੂੰ ਜ਼ਮਾਨਤ 'ਤੇ ਅਤੇ 21 ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਇਕ ਕੈਦੀ ਕੋਵਿਡ-19 ਨਾਲ ਪੀੜਤ ਹੈ, ਜਿਸ ਦਾ ਕਠੁਆ ਜ਼ਿਲ੍ਹੇ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਿੰਘ ਨੇ ਕਿਹਾ,''ਉੱਚ ਅਧਿਕਾਰ ਪ੍ਰਾਪਤ ਕਮੇਟੀ ਵਲੋਂ ਲਏ ਗਏ ਫ਼ੈਸਲਿਆਂ ਦੀ ਪਾਲਣਾ ਕਰਦੇ ਹੋਏ ਪਿਛਲੇ ਸਾਲ ਮਾਰਚ ਤੋਂ 4,204 ਕੈਦੀਆਂ ਨੂੰ ਜ਼ਮਾਨਤ 'ਤੇ ਅਤੇ 41 ਨੂੰ ਪੈਰੋਲ 'ਤੇ ਰਿਹਾਅ ਕੀਤਾ ਗਿਆ।''

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼ੋਪੀਆਂ 'ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ

ਸੁਪਰੀਮ ਕੋਰਟ ਨੇ ਕੈਦੀਆਂ ਵਿਚਾਲੇ ਸਮਾਜਿਕ ਦੂਰੀ ਯਕੀਨੀ ਕਰਨ ਲਈ ਇਹ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਅੰਫਾਲਾ ਜ਼ਿਲ੍ਹਾ ਜੇਲ੍ਹ 'ਚ ਸ਼ਨੀਵਾਰ ਨੂੰ ਇੱਥੇ ਆਯੋਜਿਤ ਇਕ ਸੰਸਕ੍ਰਿਤ ਪ੍ਰੋਗਰਾਮ 'ਚ ਉਨ੍ਹਾਂ ਕਿਹਾ ਕਿ ਵੱਖ-ਵੱਖ ਜੇਲ੍ਹਾਂ 'ਚ ਕੁੱਲ 542 ਕੈਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਪਰ ਸਾਰੇ ਠੀਕ ਹੋ ਗਏ, ਸਿਰਫ਼ 2 ਬਜ਼ੁਰਗ ਕੈਦੀਆਂ ਦੀ ਹੋਰ ਬੀਮਾਰੀਆਂ ਕਾਰਨ ਮੌਤ ਹੋ ਗਈ। ਡੀ.ਜੀ.ਪੀ. ਨੇ ਕਿਹਾ,''ਹੁਣ ਕਠੁਆ ਜ਼ਿਲ੍ਹਾ ਜੇਲ੍ਹ ਤੋਂ ਕੋਵਿਡ-19 ਦਾ ਸਿਰਫ਼ ਇਕ ਮਰੀਜ਼ ਸਾਹਮਣੇ ਆਇਆ ਹੈ, ਜਿਸ ਨੂੰ ਸਥਾਨਕ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ।'' 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਮਾਡਲ ਸਕੂਲ ਨਹੀਂ ਖੋਲ੍ਹੇ ਜਾਣ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ : ਕੈਗ

ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਵਿਭਾਗ ਨੇ ਮੁਕੱਦਮਿਆਂ ਦੀ ਸੁਣਵਾਈ ਅਤੇ ਰਿਮਾਂਡ ਲਈ ਵੀਡੀਓ ਕਾਨਫਰੰਸ ਦੀ ਸਹੂਲਤ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੈਦੀਆਂ ਲਈ ਇਕ ਥੈਰੇਪੀ ਸ਼ੁਰੂ ਕੀਤੀ ਗਈ ਹੈ ਅਤੇ 135 ਕੈਦੀਆਂ ਨੂੰ ਇਸ ਦਾ ਲਾਭ ਮਿਲਿਆ ਹੈ। ਸੰਸਕ੍ਰਿਤ ਪ੍ਰੋਗਰਾਮ 'ਚ ਕੈਦੀਆਂ ਨੇ ਲੋਕਗੀਤ, ਬਾਲੀਵੁੱਡ ਅਤੇ ਸੂਫੀ ਗੀਤ ਗਾਏ। ਜੰਮੂ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਮਿਰਜਾ ਸਲੀਮ ਨੇ ਕੈਦੀਆਂ ਦੀ ਭਲਾਈ ਅਤੇ ਜੇਲ੍ਹ ਪ੍ਰਸ਼ਾਨ ਨੂੰ ਮਜ਼ਬੂਤ ਕਰਨ ਲਈ ਜੇਲ੍ਹ ਵਿਭਾਗ ਵਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਦਾ ਜ਼ਿਕਰ ਕੀਤਾ।


author

DIsha

Content Editor

Related News