ਜੰਮੂ-ਕਸ਼ਮੀਰ ''ਚ ਕੋਰੋਨਾ ਮਾਮਲੇ 10800 ਦੇ ਪਾਰ, 190 ਲੋਕਾਂ ਦੀ ਹੋਈ ਮੌਤ

Tuesday, Jul 14, 2020 - 03:21 PM (IST)

ਜੰਮੂ-ਕਸ਼ਮੀਰ ''ਚ ਕੋਰੋਨਾ ਮਾਮਲੇ 10800 ਦੇ ਪਾਰ, 190 ਲੋਕਾਂ ਦੀ ਹੋਈ ਮੌਤ

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ (ਕੋਵਿਡ-19) ਪੀੜਤਾਂ ਦੀ ਗਿਣਤੀ 10800 ਦੇ ਪਾਰ ਹੋ ਚੁਕੀ ਹੈ ਅਤੇ 2 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦਾ ਅੰਕੜਾ 190 ਪਹੁੰਚ ਗਿਆ ਹੈ। ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਮੰਗਲਵਾਰ ਸਵੇਰ ਤੱਕ 10827 ਪਹੁੰਚ ਗਈ। ਇਸ ਵਿਚ ਬਾਰਾਮੂਲਾ ਦੇ ਇਕ 60 ਸਾਲਾ ਵਿਅਕਤੀ ਅਤੇ ਜੰਮੂ 'ਚ ਇਕ 47 ਸਾਲਾ ਵਿਅਕਤੀ ਦੀ ਅੱਜ ਯਾਨੀ ਮੰਗਲਵਾਰ ਸਵੇਰੇ ਮੌਤ ਹੋ ਗਈ। ਪ੍ਰਦੇਸ਼ 'ਚ ਪਿਛਲੇ 40 ਦਿਨਾਂ ਦੌਰਾਨ 154 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਪਿਛਲੇ 54 ਦਿਨਾਂ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 174 ਹੋ ਗਈ ਹੈ।

ਜੰਮੂ ਦੇ 10 ਜ਼ਿਲ੍ਹਿਆਂ 'ਚ ਹੁਣ ਤੱਕ 18 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਕਸ਼ਮੀਰ ਦੇ 10 ਜ਼ਿਲ੍ਹਿਆਂ 'ਚ ਹੁਣ ਤੱਕ 172 ਲੋਕਾਂ ਦੀ ਮੌਤ ਹੋਈ ਹੈ। ਮੌਤ ਦੇ ਮਾਮਲੇ 'ਚ ਸ਼੍ਰੀਨਗਰ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੈ, ਜਿੱਥੇ ਹੁਣ ਤੱਕ 46 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਤੋਂ ਬਾਅਦ ਬਾਰਾਮੂਲਾ 'ਚ 36, ਕੁਲਗਾਮ 'ਚ 20, ਸ਼ੋਪੀਆਂ 'ਚ 16, ਅਨੰਤਨਾਗ ਅਤੇ ਬੜਗਾਮ 'ਚ 14-14 ਅਤੇ ਕੁਪਵਾੜਾ 'ਚ 11 ਲੋਕਾਂ ਦੀ ਮੌਤ ਹੋਈ ਹੈ।


author

DIsha

Content Editor

Related News