ਜੰਮੂ-ਕਸ਼ਮੀਰ ''ਚ 8400 ਤੋਂ ਵੱਧ ਹੋਏ ਕੋਰੋਨਾ ਦੇ ਮਾਮਲੇ, ਮ੍ਰਿਤਕਾਂ ਦੀ ਗਿਣਤੀ 136 ਹੋਈ

Monday, Jul 06, 2020 - 04:07 PM (IST)

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੇ ਇਨਫੈਕਸ਼ਨ ਨਾਲ ਸੋਮਵਾਰ ਨੂੰ ਘਾਟੀ 'ਚ ਤਿੰਨ ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 136 ਹੋ ਗਈ ਹੈ। ਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਆਏ 2 ਲੋਕ ਬਾਰਾਮੂਲਾ ਅਤੇ ਬੜਗਾਮ ਦੇ ਰਹਿਣ ਵਾਲੇ ਸਨ। ਅਧਿਕਾਰਤ ਸੂਤਰਾਂ ਅਨੁਸਾਰ ਪ੍ਰਦੇਸ਼ 'ਚ 32 ਦਿਨਾਂ 'ਚ ਕੋਰੋਨਾ ਦੇ ਇਨਫੈਕਸ਼ਨ ਕਾਰਨ 100 ਲੋਕਾਂ ਅਤੇ 47 ਦਿਨਾਂ 'ਚ 120 ਲੋਕਾਂ ਦੀ ਮੌਤ ਹੋ ਗਈ ਸੀ। ਜਦੋਂ ਕਿ ਕੋਵਿਡ-19 ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 8400 ਤੋਂ ਵੱਧ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਬਾਰਾਮੂਲਾ 'ਚ ਬੋਨੀਆਰ ਵਾਸੀ 55 ਸਾਲਾ ਜਨਾਨੀ ਨੂੰ ਦਿਲ ਅਤੇ ਹੋਰ ਬੀਮਾਰੀਆਂ ਕਾਰਨ ਐੱਸ.ਐੱਚ.ਐੱਮ.ਐੱਸ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਸੋਮਵਾਰ ਸਵੇਰੇ ਮੌਤ ਹੋ ਗਈ। ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।

ਉਨ੍ਹਾਂ ਨੇ ਕਿਹਾ ਕਿ ਇਸੇ ਜ਼ਿਲ੍ਹੇ ਦੇ 90 ਸਾਲਾ ਇਕ ਵਿਅਕਤੀ ਨੂੰ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ 26 ਜੂਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਐਤਵਾਰ ਦੇਰ ਰਾਤ ਮੌਤ ਹੋ ਗਈ। ਉਹ ਨਿਮੋਨੀਆ ਅਤੇ ਦਿਲ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਸਨ। ਉਨ੍ਹਾਂ ਨੇ ਦੱਸਿਆ ਕਿ ਬੜਗਾਮ ਜ਼ਿਲ੍ਹੇ ਦੇ ਕ੍ਰਾਲਪੋਰਾ ਦੇ 56 ਸਾਲਾ ਵਿਅਕਤੀ ਨੂੰ ਐੱਸ.ਕੇ. ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ (ਐੱਸ.ਕੇ.ਆਈ.ਐੱਮ.ਐੱਸ.) 'ਚ ਦਾਖ਼ਲ ਕਰਵਾਇਆ ਗਿਆ। ਉਹ ਨਿਮੋਨੀਆ, ਗੁਰਦੇ ਸੰਬੰਧੀ ਬੀਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਸੀ। ਉਸ ਦੀ ਅੱਜ ਤੜਕੇ ਮੌਤ ਹੋ ਗਈ। ਉਸ ਦੀ ਵੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਸੀ। ਪ੍ਰਦੇਸ਼ 'ਚ ਜੰਮੂ ਖੇਤਰ ਦੇ 10 ਜ਼ਿਲ੍ਹਿਆਂ 'ਚ 14 ਲੋਕਾਂ ਅਤੇ ਕਸ਼ਮੀਰ ਦੇ ਵੀ ਇੰਨੇ ਹੀ ਜ਼ਿਲ੍ਹਿਆਂ 'ਚ ਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਆਉਣ ਨਾਲ 122 ਲੋਕਾਂ ਦੀ ਜਾਨ ਚੱਲੀ ਗਈ ਹੈ।


DIsha

Content Editor

Related News