ਜੰਮੂ ਕਸ਼ਮੀਰ ਦੇ ਬਨਿਹਾਲ ਕਸਬੇ ਤੱਕ 4-ਲੇਨ ਬਾਈਪਾਸ ਦਾ ਕੰਮ ਸਫ਼ਲਤਾਪੂਰਵਕ ਹੋਇਆ ਪੂਰਾ : ਗਡਕਰੀ

Sunday, Jan 05, 2025 - 12:55 PM (IST)

ਜੰਮੂ ਕਸ਼ਮੀਰ ਦੇ ਬਨਿਹਾਲ ਕਸਬੇ ਤੱਕ 4-ਲੇਨ ਬਾਈਪਾਸ ਦਾ ਕੰਮ ਸਫ਼ਲਤਾਪੂਰਵਕ ਹੋਇਆ ਪੂਰਾ : ਗਡਕਰੀ

ਜੰਮੂ- ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਕਸਬੇ ਤੱਕ 4-ਲੇਨ ਬਾਈਪਾਸ ਦਾ ਕੰਮ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਗਡਕਰੀ ਨੇ 'ਐਕਸ' 'ਤੇ ਪੋਸਟ ਕੀਤਾ,''ਜੰਮੂ ਕਸ਼ਮੀਰ 'ਚ ਅਸੀਂ 224.44 ਕਰੋੜ ਰੁਪਏ ਦੀ ਲਾਗਤ ਨਾਲ ਬਨਿਹਾਲ ਕਸਬੇ ਤੱਕ ਬਣੇ 4-ਲੇਨ, 2.35 ਕਿਲੋਮੀਟਰ ਲੰਮੇਂ ਬਾਈਪਾਸ ਦਾ ਕੰਮ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ।'' ਉਨ੍ਹਾਂ ਨੇ ਪੋਸਟ ਕੀਤਾ,''ਐੱਨ.ਐੱਚ.-44 ਦੇ ਰਾਮਬਨ-ਬਨਿਹਾਲ ਸੈਕਸ਼ਨ 'ਤੇ ਰਣਨੀਤਕ ਰੂਪ ਨਾਲ ਇਸ ਬਾਈਪਾਸ 'ਚ 1,513 ਮੀਟਰ ਲੰਮੇਂ 4 ਪੁਲ ਅਤੇ 3 ਪੁਲੀਆ ਹਨ, ਜੋ ਸੜਕ ਕਿਨਾਰੇ ਦੇ ਬਜ਼ਾਰਾਂ ਅਤੇ ਦੁਕਾਨਾਂ ਕਾਰਨ ਹੋਣ ਪੈਣ ਵਾਲੀਆਂ ਰੁਕਾਵਟਾਂ ਨੂੰ ਪ੍ਰਭਾਵੀ ਢੰਗ ਨਾਲ ਦੂਰ ਕਰਦੇ ਹਨ।''

PunjabKesari

ਕੇਂਦਰੀ ਮੰਤਰੀ ਨੇ ਅੱਗੇ ਪੋਸਟ ਕੀਤਾ,''ਸ਼ੁਰੂਆਤ 'ਚ 2-ਲੇਨ ਆਵਾਜਾਈ ਜਾਰੀ ਕੀਤੀ ਜਾਵੇਗੀ ਅਤੇ 15 ਦਿਨਾਂ ਦੇ ਅੰਦਰ ਜੰਕਸ਼ਨ ਵਿਕਾਸ ਤੋਂ ਬਾਅਦ 4-ਲੇਨ ਆਵਾਜਾਈ ਜਾਰੀ ਕੀਤੀ ਜਾਵੇਗੀ।'' ਇਹ ਮਹੱਤਵਪੂਰਨ ਬੁਨਿਆਦੀ ਢਾਂਚਾ ਬਿਨਾਂ ਰੁਕਾਵਟ ਪ੍ਰਵਾਹ ਯਕੀਨੀ ਕਰਦਾ ਹੈ, ਜਿਸ ਨਾਲ ਕਸ਼ਮੀਰ ਘਾਟੀ ਦੇ ਰਸਤੇ ਸੈਲਾਨੀਆਂ ਅਤੇ ਰੱਖਿਆ ਵਾਹਨਾਂ ਦੋਹਾਂ ਲਈ ਯਾਤਰਾ ਦਾ ਸਮਾਂ ਅਤੇ ਭੀੜ ਘੱਟ ਹੁੰਦੀ ਹੈ। ਗਡਕਰੀ ਨੇ ਇਕ ਪੋਸਟ 'ਚ ਕਿਹਾ ਕਿ ਖੇਤਰੀ ਸੰਪਰਕ 'ਚ ਸੁਧਾਰ ਤੋਂ ਇਲਾਵਾ, ਇਹ ਬਾਈਪਾਸ ਰਾਸ਼ਟਰੀ ਸੁਰੱਖਿਆ ਰਸਦ ਨੂੰ ਮਜ਼ਬੂਤ ਕਰਦਾ ਹੈ ਅਤੇ ਖੇਤਰ 'ਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News