ਜੰਮੂ ਕਸ਼ਮੀਰ ਵਿਧਾਨ ਸਭਾ ''ਚ ਗਾਂਦਰਬਲ ਮੁਕਾਬਲੇ ''ਤੇ ਹੰਗਾਮਾ, ਮੈਂਬਰਾਂ ਨੇ ਨਿਆਇਕ ਜਾਂਚ ਦੀ ਕੀਤੀ ਮੰਗ

Saturday, Apr 04, 2026 - 04:56 PM (IST)

ਜੰਮੂ ਕਸ਼ਮੀਰ ਵਿਧਾਨ ਸਭਾ ''ਚ ਗਾਂਦਰਬਲ ਮੁਕਾਬਲੇ ''ਤੇ ਹੰਗਾਮਾ, ਮੈਂਬਰਾਂ ਨੇ ਨਿਆਇਕ ਜਾਂਚ ਦੀ ਕੀਤੀ ਮੰਗ

ਜੰਮੂ- ਜੰਮੂ ਕਸ਼ਮੀਰ ਵਿਧਾਨ ਸਭਾ 'ਚ ਸ਼ਨੀਵਾਰ ਨੂੰ ਗਾਂਦਰਬਲ ਮੁਕਾਬਲੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਅਤੇ ਮੈਂਬਰਾਂ ਨੇ ਚਿੰਤਾ ਜਤਾਉਂਦੇ ਹੋਏ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ। ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ ਇਕ ਸੁਰ 'ਚ 31 ਮਾਰਚ ਨੂੰ ਹੋਈ ਹਾਲੀਆ ਗਾਂਦਰਬਲ ਮੁਕਾਬਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ। ਭਾਜਪਾ ਦੇ ਵਿਧਾਇਕਾਂ ਨੂੰ ਛੱਡ ਕੇ, ਹੋਰ ਸਾਰੇ ਵਿਧਾਇਕਾਂ ਨੇ ਇਸ ਕਤਲ ਦੀ ਨਿੰਦਾ ਕੀਤੀ ਅਤੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਪੀਕਰ ਅਬਦੁੱਲ ਰਹੀਮ ਰਾਠਰ ਤੋਂ ਇਸ ਮੁੱਦੇ 'ਤੇ ਬਿਆਨ ਦੇਣ ਦੀ ਮੰਗ ਕੀਤੀ। 

ਇਸ ਵਿਚ ਵਿਧਾਨ ਸਭਾ ਸਪੀਕਰ ਅਬਦੁੱਲ ਰਹੀਮ ਰਾਠਰ ਨੇ ਸਦਨ ਨੂੰ ਸੂਚਿਤ ਕੀਤਾ ਕਿ ਉੱਪ ਰਾਜਪਾਲ ਮਨੋਜ ਸਿਨਹਾ ਨੇ ਇਸ ਮਾਮਲੇ 'ਚ ਪਹਿਲਾ ਹੀ ਇਕ ਸਮੇਂ-ਹੱਦ ਦੇ ਅੰਦਰ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦੱਸਣਯੋਗ ਹੈ ਕਿ ਫ਼ੌਜ ਨੇ ਦਾਅਵਾ ਕੀਤਾ ਹੈ ਕਿ 31 ਮਾਰਚ ਨੂੰ ਅਰਹਾਮਾ ਦੇ ਜੰਗਲਾਂ 'ਚ ਗੋਲੀਬਾਰੀ ਦੌਰਾਨ ਮਾਰਿਆ ਗਿਆ ਵਿਅਕਤੀ ਇਕ ਅੱਤਵਾਦੀ ਸੀ, ਜਿਸ ਦੀ ਪਛਾਣ ਗਾਂਦਰਬਲ ਦੇ ਰਾਸ਼ਿਦ ਅਹਿਮਦ ਮੁਗਲ ਵਜੋਂ ਹੋਈ ਹੈ। ਉੱਥੇ ਹੀ ਮ੍ਰਿਤਕ ਦੇ ਪਰਿਵਾਰ ਨੇ ਉਸ ਦੇ ਬੇਕਸੂਰ ਹੋਣ ਦਾ ਦਾਅਵਾ ਕਰਦੇ ਹੋਏ ਦੋਸ਼ ਲਗਾਇਆ ਕਿ ਉਸ ਦੇ ਕੋਈ ਅੱਤਵਾਦੀ ਸੰਬੰਧ ਨਹੀਂ ਸਨ। ਪਰਿਵਾਰ ਨੇ ਇਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਉੱਚਿਤ ਅੰਤਿਮ ਸੰਸਕਾਰ ਲਈ ਮ੍ਰਿਤਕ ਦੀ ਲਾਸ਼ ਵਾਪਸ ਕੀਤੇ ਜਾਣ ਦੀ ਵੀ ਮੰਗ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News