ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਕਿਰਾਏ ''ਚ ਭਾਰੀ ਵਾਧਾ
Friday, Sep 04, 2026 - 12:32 PM (IST)
ਕਟੜਾ : ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਿਹੜੇ ਵੀ ਸ਼ਰਧਾਲੂ ਆਉਣ ਵਾਲੇ ਹਨ, ਉਨ੍ਹਾਂ ਲਈ ਇਹ ਖ਼ਬਰ ਬਹੁਤ ਖ਼ਾਸ ਹੈ। ਵੈਸ਼ਨੇ ਦੇਵੀ ਦੇ ਦਰਸ਼ਨਾਂ ਲਈ ਹੈਲੀਕਾਪਟਰ ਸੇਵਾ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਹੁਣ ਆਪਣੇ ਜੇਬ ਹੋਰ ਢਿੱਲੀ ਕਰਨੀ ਪਵੇਗੀ, ਕਿਉਂਕਿ ਇਸ ਦੇ ਕਿਰਾਏ ਵਿਚ ਵਾਧਾ ਕਰ ਦਿੱਤਾ ਗਿਆ ਹੈ। 1 ਨਵੰਬਰ ਤੋਂ ਵੈਸ਼ਨੇ ਦੇਵੀ ਆਉਣ ਵਾਲੇ ਸ਼ਰਧਾਲੂਆਂ ਨੂੰ ਹੈਲੀਕਾਪਟਰ ਯਾਤਰਾ ਲਈ ਵਾਧੂ ਪੈਸੇ ਯਾਨੀ ਕਿਰਾਇਆ ਦੇਣਾ ਪਵੇਗਾ। ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ਵਿੱਚ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ 1 ਨਵੰਬਰ ਤੋਂ ਹੈਲੀਕਾਪਟਰ ਦੀ ਆਨਲਾਈਨ ਬੁਕਿੰਗ ਨਵੇਂ ਨਿਰਧਾਰਤ ਕਿਰਾਏ 'ਤੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਾਰਕਿੰਗ ਦੌਰਾਨ ਖੰਭੇ 'ਚ ਜਾ ਵੱਜਾ ਇੰਡੀਗੋ ਦਾ ਜਹਾਜ਼, ਸ਼੍ਰੀਨਗਰ ਏਅਰਪੋਰਟ 'ਤੇ ਪਈਆਂ ਭਾਜੜਾਂ
ਰਿਪੋਰਟਾਂ ਦੇ ਅਨੁਸਾਰ, 1 ਨਵੰਬਰ ਤੋਂ ਇੱਕ ਪਾਸੇ ਦੀ ਹੈਲੀਕਾਪਟਰ ਸਵਾਰੀ (ਕਟੜਾ ਤੋਂ ਸਾਂਝੀਛੱਤ ਤੱਕ) ਦੀ ਕੀਮਤ ₹2,700 ਹੋਵੇਗੀ। ਇਸ ਦੌਰਾਨ ਆਉਣ-ਜਾਣ ਯਾਨੀ ਦੋਵਾਂ ਤਰ੍ਹਾਂ ਦੀ ਯਾਤਰਾ ਲਈ ਕਿਰਾਇਆ ₹5,400 ਨਿਰਧਾਰਤ ਕੀਤਾ ਗਿਆ ਹੈ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਸ਼ਰਧਾਲੂਆਂ ਨੂੰ ਮੌਜੂਦਾ ਕਿਰਾਏ ਤੋਂ ਵੱਧ ਖ਼ਰਚ ਕਰਨਾ ਪਵੇਗਾ। ਵਰਤਮਾਨ ਵਿੱਚ ਹੈਲੀਕਾਪਟਰ ਸੇਵਾ ਦੇ ਤਹਿਤ ਇੱਕ ਪਾਸੇ ਦੀ ਯਾਤਰਾ ਲਈ 2320 ਰੁਪਏ ਦਾ ਕਿਰਾਇਆ ਲਿਆ ਜਾ ਰਿਹਾ ਹੈ, ਜਦੋਂ ਕਿ ਦੋ-ਪਾਸੜ ਯਾਤਰਾ ਲਈ 4640 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਇੱਕ ਪਾਸੇ ਦੀ ਯਾਤਰਾ ਦਾ ਕਿਰਾਇਆ 380 ਰੁਪਏ ਵਧ ਜਾਵੇਗਾ, ਜਦੋਂ ਕਿ ਦੋਵੇਂ ਪਾਸੇ ਦੀ ਯਾਤਰਾ ਲਈ ਕਿਰਾਇਆ 760 ਰੁਪਏ ਵਧ ਦੇਣਾ ਪਵੇਗਾ।
ਇਹ ਵੀ ਪੜ੍ਹੋ : ਜਵਾਕ ਦੇ ਡਾਇਪਰ 'ਚ 1 ਕਰੋੜ ਤੋਂ ਵੱਧ ਦਾ ਸੋਨਾ ! ਕਰੀਪੁਰ ਏਅਰਪੋਰਟ 'ਤੇ ਮਚੀ ਹਾਹਾਕਾਰ, ਪੂਰਾ ਟੱਬਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
