ਰਾਜੌਰੀ ’ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ’ਚ ਧਮਾਕਾ, ਫੈਲੀ ਸਨਸਨੀ
Tuesday, Nov 03, 2026 - 08:38 AM (IST)
ਜੰਮੂ (ਏਜੰਸੀ) - ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਸੋਮਵਾਰ ਇਕ ਬਾਰੂਦੀ ਸੁਰੰਗ ’ਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਕਾਰਨ ਫੌਜ ਦਾ ਇਕ ਪੋਰਟਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਦਾ ਸੱਜਾ ਪੈਰ ਉੱਡ ਗਿਆ। ਅਧਿਕਾਰੀਆਂ ਅਨੁਸਾਰ ਲੰਗਰ ਪਿੰਡ ਦਾ ਰਹਿਣ ਵਾਲਾ ਕ੍ਰਿਸ਼ਨ ਲਾਲ ਸਵੇਰੇ ਲੱਗਭਗ 11:30 ਵਜੇ ਨੌਸ਼ਹਿਰਾ ਸੈਕਟਰ ਦੇ ਇਕ ਮੋਹਰਲੇ ਖੇਤਰ ’ਚੋਂ ਲੰਘ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਗਲਤੀ ਨਾਲ ਇੱਕ ਬਾਰੂਦੀ ਸੁਰੰਗ ’ਤੇ ਰੱਖਿਆ ਗਿਆ, ਜਿਸ ਕਾਰਨ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ।
ਇਹ ਵੀ ਪੜ੍ਹੋ: ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ
ਇਸ ਤੋਂ ਇਲਾਵਾ ਇਸ ਧਮਾਕੇ ’ਚ ਕ੍ਰਿਸ਼ਨ ਲਾਲ ਦੀ ਸੱਜੀ ਲੱਤ ਬੁਰੀ ਤਰ੍ਹਾਂ ਨੁਕਸਾਨੀ ਗਈ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਘੁਸਪੈਠ ਨੂੰ ਰੋਕਣ ਲਈ ਕੰਟਰੋਲ ਰੇਖਾ ਦੇ ਨੇੜੇ ਮੋਹਰਲੇ ਖੇਤਰਾਂ ’ਚ ਬਾਰੂਦੀ ਸੁਰੰਗਾਂ ਵਿਛਾਈਆਂ ਜਾਂਦੀਆਂ ਹਨ। ਭਾਰੀ ਮੀਂਹ ਕਾਰਨ ਇਨ੍ਹਾਂ ’ਚੋਂ ਕੁਝ ‘ਸੁਰੰਗਾਂ’ ਹਿੱਲ ਕੇ ਕਈ ਵਾਰ ਜ਼ਮੀਨ ਉਪਰ ਆ ਜਾਂਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੀਆਂ ਕਲਾਸਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
