ਜੰਮੂ 'ਚ ਅੱਤਵਾਦੀ ਹਮਲਾ: ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂ ਰਹਿਣ ਸਾਵਧਾਨ

05/25/2018 1:29:13 AM

ਜੰਮੂ— ਜੰਮੂ 'ਚ ਵੀਰਵਾਰ ਦੇਰ ਰਾਤ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਸ਼ਹਿਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਸ ਅਤੇ ਸੁਰੱਖਿਆ ਬਲਾਂ ਨੇ ਸ਼ਹਿਰ 'ਚ ਥਾਂ-ਥਾਂ ਨਾਕਾਬੰਦੀ ਕਰ ਦਿੱਤੀ ਹੈ ਅਤੇ ਹਰ ਆਉਣ-ਜਾਣ ਵਾਲੀ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਹੈ। ਉਥੇ ਹੀ ਮਾਤਾ ਵੈਸ਼ਣੋ ਦੇਵੀ 'ਚ ਯਾਤਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਆਧਾਰ ਕੈਂਪ ਕਟੜਾ ਤੋਂ ਲੈ ਕੇ ਭਵਨ ਜਾਣ ਵਾਲੇ ਤਿੰਨਾਂ ਮਾਰਗਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਸ ਸੂਤਰਾਂ ਮੁਤਾਬਕ ਸ਼ਹਿਰ ਦੇ ਰਘੁਨਾਥ ਮੰਦਰ 'ਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਲਸ ਅਤੇ ਸੀ. ਆਰ. ਪੀ. ਐਫ. ਨੂੰ ਅਲਰਟ 'ਤੇ ਰੱਖਿਆ ਗਿਆ ਹੈ। 

ਪੁਲਸ ਵਲੋਂ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ

PunjabKesari
ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ਪੁਲਸ ਵਲੋਂ ਸ਼ਹਿਰ 'ਚ ਥਾਂ-ਥਾਂ ਨਾਕਾਬੰਦੀ ਕਰਕੇ ਹਰ ਇਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਜਾ ਰਹੀ ਹੈ।PunjabKesariPunjabKesariਜ਼ਿਕਰਯੋਗ ਹੈ ਕਿ ਹੀਰਾਨਗਰ ਦੇ ਬੋਬਿਆ 'ਚ ਪਿਛਲੇ ਦਿਨੀਂ ਕਰੀਬ 3 ਤੋਂ 5 ਅੱਤਵਾਦੀਆਂ ਨੂੰ ਸਰਹੱਦ 'ਤੇ ਸ਼ੱਕੀ ਹਲਚਲ ਕਰਦੇ ਦੇਖਿਆ ਗਿਆ ਸੀ। ਬੀ. ਐੱਸ. ਐੱਫ. ਨੇ ਵੀ ਸੀ. ਸੀ. ਟੀ. ਵੀ. ਫੁਟੇਜ ਦੇਖਣ ਤੋਂ ਬਾਅਦ ਪੁਸ਼ਟੀ ਕੀਤੀ ਸੀ ਕਿ 3 ਤੋਂ ਚਾਰ ਲੋਕਾਂ ਨੂੰ ਆਈ. ਬੀ. 'ਤੇ ਸ਼ੱਕੀ ਹਲਚਲ ਕਰਦੇ ਦੇਖਿਆ ਗਿਆ। ਉਸ ਤੋਂ ਬਾਅਦ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਅੱਤਵਾਦੀ ਆਉਣ ਵਾਲੇ ਦਿਨਾਂ 'ਚ ਜੰਮੂ 'ਚ ਕੋਈ ਵਾਰਦਾਤ ਕਰ ਸਕਦੇ ਹਨ।

PunjabKesari


Related News