ਜੰਮੂ : ਬੰਦੂਕ ਦੇ ਜ਼ੋਰ ''ਤੇ ਲੁਟੇਰਿਆਂ ਨੇ ਕਰਮਚਾਰੀਆਂ ਤੋਂ ਲੁੱਟੇ 2 ਲੱਖ ਰੁਪਏ

01/22/2019 5:09:00 PM

ਜੰਮੂ (ਭਾਸ਼ਾ)— ਜੰਮੂ ਦੇ ਸਾਂਬਾ ਜ਼ਿਲੇ ਵਿਚ ਜੰਮੂ-ਪਠਾਨਕੋਟ ਹਾਈਵੇਅ 'ਤੇ ਅਣਪਛਾਤੇ ਲੋਕਾਂ ਨੇ ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ ਬੰਦੂਕ ਦੀ ਨੋਂਕ 'ਤੇ ਲੁੱਟ-ਖੋਹ ਕੀਤੀ ਅਤੇ 2 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੀ ਰਾਤ ਨੂੰ ਵਾਪਰੀ, ਜਦੋਂ ਨਕਾਬ ਪਹਿਨੇ ਕੁਝ ਲੁਟੇਰਿਆਂ ਨੇ ਕਰਮਚਾਰੀਆਂ ਤੋਂ 2 ਲੱਖ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਪੁਲਸ ਮੁਤਾਬਕ ਇਸ ਘਟਨਾ ਨੂੰ ਲੈ ਕੇ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


Tanu

Content Editor

Related News