ਯਾਤਰਾ ਦੇ ਕਾਫਲੇ ’ਚ ਸ਼ਾਮਲ ਐਸਕਾਰਟ ਮੋਟਰ-ਗੱਡੀ ਹਾਦਸੇ ਦਾ ਸ਼ਿਕਾਰ, 3 ਜ਼ਖਮੀ

Saturday, Jul 29, 2023 - 12:05 PM (IST)

ਯਾਤਰਾ ਦੇ ਕਾਫਲੇ ’ਚ ਸ਼ਾਮਲ ਐਸਕਾਰਟ ਮੋਟਰ-ਗੱਡੀ ਹਾਦਸੇ ਦਾ ਸ਼ਿਕਾਰ, 3 ਜ਼ਖਮੀ

ਜੰਮੂ/ਰਾਮਬਨ (ਮਨੀਸ਼)- ਸ਼੍ਰੀ ਅਮਰਨਾਥ ਯਾਤਰਾ ਦੇ ਕਾਫਲੇ ’ਚ ਸ਼ਾਮਲ ਇਕ ਸੁਰੱਖਿਆ ਵਾਹਨ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਡਰਾਈਵਰ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।

ਜਾਣਕਾਰੀ ਮੁਤਾਬਕ ਸ਼੍ਰੀ ਅਮਰਨਾਥ ਯਾਤਰੀਆਂ ਨਾਲ ਜਾ ਰਹੀ ਐਸਕਾਰਟ ਮੋਟਰ-ਗੱਡੀ ਜੇ. ਕੇ. 02 ਬੀ-4095 ਗੰਗਰੂ ਇਲਾਕੇ ’ਚ ਸੜਕ ’ਤੇ ਫਿਸਲ ਗਈ। ਇਸ ਹਾਦਸੇ ਵਿੱਚ ਡਰਾਈਵਰ ਅੰਕੁਸ਼ ਸ਼ਰਮਾ ਪੁੱਤਰ ਸੁਖਚੈਨ ਸ਼ਰਮਾ ਵਾਸੀ ਰੂਪ ਨਗਰ ਜੰਮੂ ਅਤੇ 2 ਅਮਰਨਾਥ ਯਾਤਰੀ ਆਦਰਸ਼ ਕੁਮਾਰ ਪੁੱਤਰ ਹਜ਼ਾਰੀ ਲਾਲ ਸ਼ਰਮਾ ਵਾਸੀ ਰਿਹੜੀ ਕਾਲੋਨੀ ਅਤੇ ਮੰਜੂ ਸ਼ਰਮਾ ਜ਼ਖ਼ਮੀ ਹੋ ਗਏ।

ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਉਨ੍ਹਾਂ ਨੂੰ ਅਗਲੀ ਮੰਜ਼ਿਲ ਵੱਲ ਭੇਜ ਦਿੱਤਾ ਗਿਆ।


author

Rakesh

Content Editor

Related News