ਵੈਸ਼ਣੋ ਦੇਵੀ ਮਾਰਗ ’ਤੇ 15 ਦੁਕਾਨਾਂ ਸੜ੍ਹ ਕੇ ਹੋਈਆਂ ਸੁਆਹ

Saturday, May 01, 2021 - 10:54 AM (IST)

ਵੈਸ਼ਣੋ ਦੇਵੀ ਮਾਰਗ ’ਤੇ 15 ਦੁਕਾਨਾਂ ਸੜ੍ਹ ਕੇ ਹੋਈਆਂ ਸੁਆਹ

ਜੰਮੂ/ਕਟੜਾ (ਅਮਿਤ)– ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਤ੍ਰਿਕੁਟਾ ਪਹਾੜੀਆਂ ’ਤੇ ਸਥਿਤ ਵਿਸ਼ਵ ਪ੍ਰਸਿੱਧ ਮਾਤਾ ਵੈਸ਼ਣੋ ਦੇਵੀ ਮੰਦਰ ਦੇ ਯਾਤਰਾ ਮਾਰਗ ’ਤੇ ਸ਼ੁੱਕਰਵਾਰ ਨੂੰ 15 ਦੁਕਾਨਾਂ ਸੜ੍ਹ ਕੇ ਸੁਆਹ ਹੋ ਗਈਆਂ। ਪੁਲਸ ਨੇ ਦੱਸਿਆ ਕਿ ਯਾਤਰਾ ਮਾਰਗ ’ਤੇ ਚਰਨਪਾਦੁਕਾ ਨੇੜੇ ਦੁਕਾਨਾਂ ’ਚ ਅੱਗ ਲੱਗ ਗਈ। 

PunjabKesariਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ, ਸ਼ਰਾਈਨ ਬੋਰਡ, ਫਾਇਰ ਬ੍ਰਿਗੇਡ ਅਤੇ ਆਫ਼ਤ ਸੇਵਾ ਦਾ ਸੰਯੁਕਤ ਦਲ ਮੌਕੇ 'ਤੇ ਪਹੁੰਚਿਆ ਅਤੇ ਅੱਗ ਬੁਝਾਉਣ ਦਾ ਕੰਮ ਕੀਤਾ ਤੇ ਇਸ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਹੋ ਸਕਦਾ ਹੈ ਪਰ ਜਾਂਚ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਿਹਾ, 18-45 ਉਮਰ ਵਰਗ ਦਾ ਕੋਰੋਨਾ ਟੀਕਾਕਰਨ ਨਹੀਂ ਹੋਵੇਗਾ ਸ਼ੁਰੂ


author

DIsha

Content Editor

Related News