ਜੰਮੂ ਕਸ਼ਮੀਰ : ਹੜਤਾਲ ''ਤੇ ਗਏ ਟਰਾਂਸਪੋਰਟਰਾਂ ਨੇ ਯਾਤਰੀ ਕਿਰਾਇਆ ਵਧਾਉਣ ਦੀ ਮੰਗ ਕੀਤੀ

Wednesday, Apr 28, 2021 - 05:37 PM (IST)

ਜੰਮੂ- ਕੋਰੋਨਾ ਲਾਗ਼ ਕਾਰਨ ਜਨਤਕ ਵਾਹਨਾਂ ਨੂੰ 50 ਫੀਸਦੀ ਸਮਰੱਥਾ ਨਾਲ ਚਲਾਉਣ ਦੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਆਦੇਸ਼ ਵਿਰੁੱਧ ਹੜਤਾਲ 'ਤੇ ਗਏ ਦਰਜਨਾਂ ਟਰਾਂਸਪੋਰਟਰਾਂ ਨੇ ਬੁੱਧਵਾਰ ਨੂੰ ਇੱਥੇ ਪ੍ਰਦਰਸ਼ਨ ਕੀਤਾ ਅਤੇ 'ਆਰਥਿਕ ਸੰਕਟ' ਤੋਂ ਲੰਘ ਰਹੇ ਇਸ ਖੇਤਰ ਨੂੰ ਬਚਾਉਣ ਲਈ ਯਾਤਰੀ ਕਿਰਾਏ 'ਚ ਵਾਧਾ ਕਰਨ ਦੀ ਮੰਗ ਕੀਤੀ। ਆਲ ਜੰਮੂ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਟੀ.ਐੱਸ. ਵਜ਼ੀਰ ਦੀ ਅਗਵਾਈ 'ਚ ਪ੍ਰਦਰਸ਼ਨਕਾਰੀ ਸ਼ਹਿਰ ਦੇ ਜਰਨਲ ਬੱਸ ਸਟੈਂਡ ਦੇ ਸਾਹਮਣੇ ਮੁੱਖ ਸੜਕ 'ਤੇ ਜਮ੍ਹਾ ਹੋਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਸੜਕ 'ਤੇ ਟਾਇਰ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਫੌਜ ਮੁਖੀ ਨੇ ਲੱਦਾਖ ਤੇ ਸਿਆਚਿਨ ’ਚ ਭਾਰਤ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਦੱਸਣਯੋਗ ਹੈ ਕਿ ਪ੍ਰਸ਼ਾਸਨ ਵਲੋਂ ਜਨਤਕ ਵਾਹਨਾਂ 'ਚ ਸੀਟ ਸਮਰੱਥਾ ਦੇ 50 ਫੀਸਦੀ ਯਾਤਰੀਆਂ ਨੂੰ ਹੀ ਲਿਜਾਉਣ ਦੇ ਆਦੇਸ਼ ਤੋਂ ਨਾਰਾਜ਼ ਟਰਾਂਸਪੋਰਟਰ 21 ਅਪ੍ਰੈਲ ਤੋਂ ਹੀ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਿਊਲ ਦੀ ਕੀਮਤ 'ਚ ਜ਼ਿਆਦਾ ਵਾਧੇ ਅਤੇ ਲਾਗ਼ ਨਾਲ ਪਹਿਲਾਂ ਹੀ ਉਹ ਘਾਟੇ ਦਾ ਸਾਹਮਣਾ ਕਰ ਰਹੇ ਹਨ ਅਤੇ ਅਜਿਹੇ 'ਚ 50 ਫੀਸਦੀ ਸਮਰੱਥਾ ਨਾਲ ਵਾਹਨਾਂ ਨੂੰ ਚਲਾਉਣਾ ਉਨ੍ਹਾਂ ਲਈ ਵਿਹਾਰਕ ਨਹੀਂ ਹੈ। ਵਜ਼ੀਰ ਨੇ ਕਿਹਾ,''ਇਹ ਮੰਦਭਾਗੀ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਪ੍ਰਸ਼ਾਸਨ ਨਿਰਮਲ ਤਰੀਕੇ ਨਾਲ ਰਵੱਈਆ ਕਰ ਰਿਹਾ ਹੈ। ਹੜਤਾਲ ਦੇ ਤੀਜੇ ਦਿਨ ਅਸੀਂ ਟਰਾਂਸਪੋਰਟ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ ਅਤੇ ਸਰਕਾਰ ਨੂੰ ਆਪਣੇ ਪ੍ਰਸਤਾਵ ਪੇਸ਼ ਕੀਤੇ ਸਨ ਪਰ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਹੋਇਆ ਹੈ।''

ਇਹ ਵੀ ਪੜ੍ਹੋ : ਕਸ਼ਮੀਰੀਆਂ ਦੀ ਨੇਕੀ ਦੀ ਦਾਸਤਾਨ; ਸ਼੍ਰੀਨਗਰ ਦੇ ਇਸ ਪਿੰਡ ’ਚ ਵਿਆਹਾਂ ’ਚ ਦਾਜ-ਫਜ਼ੂਲਖਰਚੀ ’ਤੇ ਰੋਕ


DIsha

Content Editor

Related News